For the best experience, open
https://m.punjabitribuneonline.com
on your mobile browser.
Advertisement

ਨਹਿਰ ਵਿਚ ਰੁੜ੍ਹੇ ਨੌਜਵਾਨ ਦੀ ਭਾਲ ਲਈ ਨਹਿਰ ਦਾ ਪਾਣੀ ਬੰਦ ਕਰਵਾਇਆ

08:05 AM Jun 20, 2024 IST
ਨਹਿਰ ਵਿਚ ਰੁੜ੍ਹੇ ਨੌਜਵਾਨ ਦੀ ਭਾਲ ਲਈ ਨਹਿਰ ਦਾ ਪਾਣੀ ਬੰਦ ਕਰਵਾਇਆ
Advertisement

ਕੇ.ਕੇ ਬਾਂਸਲ
ਰਤੀਆ, 19 ਜੂਨ
ਪਿੰਡ ਰਹਿਣਵਾਲੀ ਵਿੱਚ ਦੋ ਦਿਨ ਪਹਿਲਾਂ ਪੈਰ ਤਿਲਕਣ ਕਾਰਨ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜੇ ਰਤੀਆ ਇਲਾਕੇ ਦੇ ਪਿੰਡ ਅਲੀਕਾ ਦੇ ਨੌਜਵਾਨ ਸਤਪਾਲ ਕੰਬੋਜ (20) ਦਾ ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ। ਹੁਣ ਜਿੱਥੇ ਸਥਾਨਕ ਪ੍ਰਸ਼ਾਸਨ ਨੇ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਨਹਿਰ ਦੇ ਪਾਣੀ ਨੂੰ ਪਿੱਛੋਂ ਬੰਦ ਕਰਵਾ ਦਿੱਤਾ ਹੈ, ਉਥੇ ਪਾਣੀ ਦੇ ਵਹਾਅ ਵਿੱਚ ਰੁੜੇ ਨੌਜਵਾਨ ਦੀ ਭਾਲ ਲਈ ਗੋਤਾਖੋਰਾਂ ਦੀਆਂ ਵਾਧੂ ਟੀਮਾਂ ਵੀ ਪਿੰਡ ਚੀਮੋ ਤੋਂ ਬੁਲਾ ਲਈਆਂ ਗਈਆਂ ਹਨ। ਨੌਜਵਾਨ ਦੀ ਭਾਲ ਨੂੰ ਲੈ ਕੇ ਸਬੰਧਤ ਅਲੀਕਾ ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਤੀਆ ਅਤੇ ਟੋਹਾਣਾ ਦੀ ਪੁਲੀਸ ਦੀਆਂ ਟੀਮਾਂ ਵੀ ਨਹਿਰਾਂ ’ਤੇ ਭਾਲ ਕਰ ਰਹੀਆਂ ਹਨ। ਜ਼ਿਲਾ ਪ੍ਰੀਸ਼ਦ ਦੀ ਸਾਬਕਾ ਮੈਂਬਰ ਅਤੇ ਮਹਿਲਾ ਆਗੂ ਬੀਬੋ ਇੰਦੌਰਾ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਫ਼ਤਹਿ ਚੰਦ ਵੀ ਪਿਛਲੇ 3 ਦਿਨਾਂ ਤੋਂ ਨੌਜਵਾਨ ਦੀ ਭਾਲ ਲਈ ਅਣਥਕ ਯਤਨ ਕਰ ਰਹੇ ਹਨ ਅਤੇ ਉਹ ਪਰਿਵਾਰਕ ਮੈਂਬਰਾਂ ਦੀ ਮੱਦਦ ਕਰਨ ਦੇ ਨਾਲ ਨਾਲ ਪ੍ਰਸ਼ਾਸ਼ਨ ਨਾਲ ਵੀ ਸੰਪਰਕ ਕਰ ਰਹੇ ਹਨ। ਹਾਲਾਂਕਿ 2 ਦਿਨਾਂ ਤੋਂ ਹੀ ਗੋਤਾਖੋਰ ਅਤੇ ਪਰਿਵਾਰ ਦੇ ਹੋਰ ਲੋਕ ਸਤਪਾਲ ਦੀ ਭਾਲ ਲਈ ਅਣਥਕ ਯਤਨ ਕਰ ਰਹੇ ਹਨ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਐੱਸਡੀਐੱਮ ਜਗਦੀਸ਼ ਚੰਦਰ ਨੂੰ ਪਾਣੀ ਬੰਦ ਕਰਵਾਉਣ ਦੀ ਅਪੀਲ ਕੀਤੀ ਸੀ। ਐੱਸਡੀਐੱਮ ਨੇ ਨਹਿਰ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਪਿੱਛੋਂ ਪਾਣੀ ਦੇ ਵਹਾਅ ਨੂੰ ਘੱਟ ਕਰਵਾ ਦਿੱਤਾ ਤਾਂ ਕਿ ਨਹਿਰ ਵਿਚ ਰੁੜੇ ਨੌਜਵਾਨ ਨੂੰ ਲੱਭਿਆ ਜਾ ਸਕੇ। ਖ਼ਬਰ ਲਿਖੇ ਜਾਣ ਤੱਕ ਨਹਿਰ ਵਿੱਚ ਨੌਜਵਾਨ ਦੀ ਭਾਲ ਜਾਰੀ ਸੀ।

Advertisement

Advertisement
Author Image

joginder kumar

View all posts

Advertisement
Advertisement
×