ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਵਿੱਚ ਯਮੁਨਾ ਦਾ ਪਾਣੀ ਚਿਤਾਵਨੀ ਦਾ ਪੱਧਰ ਟੱਪਿਆ

08:59 AM Jul 11, 2023 IST
ਯਮੁਨਾ ਵਿੱਚ ਸਥਿਤੀ ਦਾ ਜਾਇਜ਼ਾ ਲੈਂਦੀ ਹੋਈ ਲੋਕ ਨਿਰਮਾਣ ਮੰਤਰੀ ਆਤਿਸ਼ੀ। -ਫੋਟੋ: ਏਅੈੱਨਆਈ

ਨਵੀਂ ਦਿੱਲੀ: ਹਰਿਆਣਾ ਵੱਲੋਂ ਹਥਨਿੀਕੁੰਡ ਬੈਰਾਜ ਤੋਂ ਨਦੀ ਵਿੱਚ ਹੋਰ ਪਾਣੀ ਛੱਡੇ ਜਾਣ ਕਾਰਨ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਅੱਜ 204.5 ਮੀਟਰ ਦੇ ਚਿਤਾਵਨੀ ਪੱਧਰ ਨੂੰ ਪਾਰ ਕਰ ਗਿਆ ਹੈ। ਹੜ੍ਹ ਬੁਲੇਟਨਿ ਮੁਤਾਬਕ ਸੋਮਵਾਰ ਸ਼ਾਮ ਪੰਜ ਵਜੇ ਤੱਕ ਪੁਰਾਣੇ ਰੇਲ ਪੁਲ ’ਤੇ ਪਾਣੀ ਦਾ ਪੱਧਰ 205.4 ਮੀਟਰ ਤੱਕ ਪਹੁੰਚ ਗਿਆ ਹੈ। 1 ਵਜੇ ਤੱਕ ਇਹ ਪੱਧਰ 204.63 ਮੀਟਰ ਸੀ। ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪਾਣੀ ਦਾ ਪੱਧਰ 206.65 ਤੱਕ ਵਧਣ ਦੀ ਸੰਭਾਵਨਾ ਹੈ। ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਮੁਤਾਬਕ ਅੱਜ ਸਵੇਰੇ 5 ਵਜੇ ਤੋਂ ਹਥੀਨੀਕੁੰਡ ਬੈਰਾਜ ’ਤੇ ਪਾਣੀ ਦਾ ਵਹਾਅ ਹੌਲੀ-ਹੌਲੀ ਵਧ ਕੇ 3,05,768 ਕਿਊਸਿਕ ਹੋ ਗਿਆ। ਬੀਤੀ ਦੇਰ ਦੇਰ ਰਾਤ 1 ਵਜੇ ਇਹ ਘੱਟ ਕੇ 1,90,837 ਕਿਊਸਿਕ ’ਤੇ ਆ ਗਿਆ ਸੀ। ਆਮ ਤੌਰ ’ਤੇ ਬੈਰਾਜ ’ਤੇ ਪਾਣੀ ਦਾ ਵਹਾਅ 352 ਕਿਊਸਿਕ ਹੁੰਦਾ ਹੈ ਪਰ ਕੈਚਮੈਂਟ ਖੇਤਰਾਂ ‘ਚ ਭਾਰੀ ਬਰਸਾਤ ਕਾਰਨ ਇਸ ਦਾ ਵਹਾਅ ਵਧ ਜਾਂਦਾ ਹੈ। ਬੈਰਾਜ ਤੋਂ ਪਾਣੀ ਦਿੱਲੀ ਤੱਕ ਪਹੁੰਚਣ ਵਿੱਚ ਦੋ ਤੋਂ ਤਿੰਨ ਦਨਿ ਲੱਗ ਜਾਂਦੇ ਹਨ। ਦਿੱਲੀ ਸਰਕਾਰ ਨੇ ਐਤਵਾਰ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਸੀ ਅਤੇ ਨਦੀ ਦੇ ਕਨਿਾਰੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਸੀ।

Advertisement

Advertisement
Tags :
ਚਿਤਾਵਨੀਟੱਪਿਆਦਿੱਲੀਪੱਧਰਪਾਣੀ:ਯਮੁਨਾਵਿੱਚ
Advertisement