ਦਿੱਲੀ ’ਚ ਯਮੁਨਾ ਦਾ ਪਾਣੀ ਘਟਿਆ ਪਰ ਹਾਲੇ ਵੀ ਖ਼ਤਰੇ ਦਾ ਨਿਸ਼ਾਨ ਤੋਂ ਉਪਰ
11:21 AM Jul 18, 2023 IST
Advertisement
Advertisement
ਨਵੀਂ ਦਿੱਲੀ, 18 ਜੁਲਾਈ
ਦਿੱਲੀ ਵਿਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਸਵੇਰੇ ਘੱਟ ਗਿਆ ਪਰ ਹਾਲੇ ਵੀ ਇਹ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਪ ਹਾਊਸ ਵਿੱਚ ਪਾਣੀ ਭਰਨ ਕਾਰਨ ਪ੍ਰਭਾਵਿਤ ਹੋਏ ਵਜ਼ੀਰਾਬਾਦ ਵਾਟਰ ਟ੍ਰੀਟਮੈਂਟ ਪਲਾਂਟ ਨੇ ਪੂਰੀ ਸਮਰੱਥਾ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਜਲ ਕਮਿਸ਼ਨ ਦੇ ਫਲੱਡ ਮਾਨੀਟਰਿੰਗ ਪੋਰਟਲ ਮੁਤਾਬਕ ਸੋਮਵਾਰ ਰਾਤ 11 ਵਜੇ ਯਮੁਨਾ ਦੇ ਪਾਣੀ ਦਾ ਪੱਧਰ 206.01 ਮੀਟਰ ਸੀ, ਜੋ ਮੰਗਲਵਾਰ ਸਵੇਰੇ 8 ਵਜੇ ਡਿੱਗ ਕੇ 205.67 ਮੀਟਰ ਰਹਿ ਗਿਆ।
Advertisement
Advertisement