ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਇਕ ਫੁੱਟ ਹੇਠਾਂ
10:42 PM Aug 22, 2020 IST
ਆਤਿਸ਼ ਗੁਪਤਾ
Advertisement
ਚੰਡੀਗੜ੍ਹ, 22 ਅਗਸਤ
ਬਰਸਾਤਾਂ ਕਾਰਨ ਇਥੋਂ ਦੀ ਸੁਖਨਾ ਝੀਨ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇਕ ਫੁੱਟ ਹੇਠਾਂ ਰਹਿ ਗਿਆ ਹੈ। ਪਾਣੀ ਦੇ ਵਧ ਰਹੇ ਪੱਧਰ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਇੰਜਨੀਅਰਿੰਗ ਵਿਭਾਗ ਨੂੰ 24 ਘੰਟੇ ਮੁਸਤੈਦ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਸਮੇਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162 ਫੁੱਟ ਹੈ ਜਦਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਚੰਡੀਗੜ੍ਹ ਤੇ ਹਿਮਾਚਲ ਦੀਆਂ ਪਹਾੜੀਆਂ ਵਿੱਚ ਜੇਕਰ ਹੋਰ ਮੀਂਹ ਪਿਆ ਤਾਂ ਜਲਦ ਹੀ ਸੁਖਨਾ ਝੀਲ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਸਕਦਾ ਹੈ ਅਤੇ ਪ੍ਰਸ਼ਾਸਨ ਨੂੰ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹਣੇ ਪੈ ਸਕਦੇ ਹਨ। ਇਨ੍ਹਾਂ ਫਲੱਡ ਗੇਟਾਂ ਰਾਹੀਂ ਝੀਲ ਦਾ ਪਾਣੀ ਸੁਖਨਾ ਚੋਅ ਵਿੱਚ ਛੱਡਿਆ ਜਾਵੇਗਾ।
Advertisement
Advertisement