ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਲਾਂਬੜੀ ਤੇ ਲੱਲੀਆਂ ਕਲਾਂ ’ਚ ਪੰਜ ਫੁੱਟ ’ਤੇ ਸਿੰਮ ਰਿਹੈ ਪਾਣੀ

06:52 AM Apr 25, 2024 IST
ਪਿੰਡ ਲੱਲੀਆਂ ਕਲਾਂ ਵਿੱਚ ਬਣੀ ਬਾਉਲੀ ਜਿੱਥੇ ਪਾਣੀ ਪੰਜ ਫੁੱਟ ’ਤੇ ਮੌਜੂਦ ਹੈ।

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 24 ਅਪਰੈਲ
ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਕਰਤਾਰਪੁਰ ਅਤੇ ਜਲੰਧਰ ਛਾਉਣੀ ਦੇ ਦੋ ਪਿੰਡ ਅਜਿਹੇ ਹਨ ਜਿੱਥੇ ਪਾਣੀ ਪੰਜ ਫੁੱਟ ’ਤੇ ਮਿਲ ਰਿਹਾ ਹੈ। ਲਾਂਬੜਾ ਦੇ ਚੜ੍ਹਦੇ ਪਾਸੇ ਵਸੇ ਪਿੰਡ ਲਾਂਬੜੀ ਵਿੱਚ ਕੁਦਰਤੀ ਤੌਰ ’ਤੇ ਪੰਜ ਫੁੱਟ ਡੂੰਘੀ ਧਰਤੀ ਹੇਠੋਂ ਪਾਣੀ ਸਿੰਮ ਰਿਹਾ ਹੈ ਅਤੇ ਇਸ ਨੂੰ ਬਾਉਲੀ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਇਸ ਸਥਾਨ ਤੋਂ ਮਹਿਜ਼ 15 ਫੁੱਟ ਦੂਰ ਲੱਗਿਆ ਨਲਕਾ ਪਾਣੀ ਦੇਣ ਤੋਂ ਵੀ ਅਸਮਰੱਥ ਹੈ। ਇਸੇ ਤਰ੍ਹਾਂ ਲਾਂਬੜਾ ਦੇ ਲਹਿੰਦੇ ਪਾਸੇ ਪਿੰਡ ਲੱਲੀਆਂ ਕਲਾਂ ਵਿੱਚ ਵੀ ਪਾਣੀ ਪੰਜ ਫੁੱਟ ਦੀ ਡੂੰਘਾਈ ’ਤੇ ਬਣੀ ਬਾਉਲੀ ਵਿੱਚ ਜਮ੍ਹਾਂ ਹੋਇਆ ਹੈ।
ਇਸ ਸਬੰਧੀ ਵਾਤਾਵਰਨ ਪ੍ਰੇਮੀ ਡਾਕਟਰ ਨਿਰਮਲ ਸਿੰਘ ਅਤੇ ਬਹਾਦਰ ਸਿੰਘ ਸੰਧੂ ਨੇ ਦੱਸਿਆ ਕਿ ਲਾਂਬੜਾ ਅਤੇ ਲੱਲੀਆਂ ਕਲਾਂ ਵਿੱਚ ਇਸ ਤਰ੍ਹਾਂ ਪਾਣੀ ਮਿਲਣ ਨੂੰ ਕੁਦਰਤ ਦਾ ਕਰਿਸ਼ਮਾ ਕਿਹਾ ਜਾ ਸਕਦਾ ਹੈ। ਪਾਣੀ ਬਚਾਉਣ ਲਈ ਕਿਸਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਸਬੰਧੀ ਜੁਆਇੰਟ ਡਾਇਰੈਕਟਰ ਜਿਊਲਾਜਿਸਟ ਡਾਕਟਰ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਜਲੰਧਰ ਦੇ ਆਸ-ਪਾਸ ਇਸ ਤਰ੍ਹਾਂ ਪਾਣੀ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਕੁਝ ਹਿੱਸੇ ਵਿੱਚ ਪਾਣੀ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਉਹ ਪ੍ਰੈਸ਼ਰ ਨਾਲ ਬਾਹਰ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਸੋਮਿਆਂ ਦੀ ਤਲਾਸ਼ ਕਰਨ ਲਈ ਵਿਭਾਗ ਇਸ ਇਲਾਕੇ ਵਿੱਚ ਆਪਣਾ ਸਰਵੇਖਣ ਕਰਵਾਏਗਾ।

Advertisement

Advertisement
Advertisement