ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯਮੁਨਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਟੱਪਿਆ

09:43 AM Aug 14, 2024 IST
ਯਮੁਨਾ ਨਦੀ ’ਚ ਵਧੇ ਪਾਣੀ ਦੇ ਪੱਧਰ ਦੇ ਜਾਇਜ਼ਾ ਲੇਂਦੇ ਹੋਏ ਸੌਰਭ ਭਾਰਦਵਾਜ ਤੇ ਹੋਰ ਅਧਿਕਾਰੀ।

ਮਨਧੀਰ ਦਿਓਲ
ਨਵੀਂ ਦਿੱਲੀ, 13 ਅਗਸਤ
ਦਿੱਲੀ ਦੇ ਸਿੰਜਾਈ ਤੇ ਹੜ੍ਹ ਕੰਟਰੋਲ ਮੰਤਰੀ ਸੌਰਭ ਭਾਰਦਵਾਜ ਨੇ ਯਮੁਨਾ ’ਚ ਪਾਣੀ ਦਾ ਪੱਧਰ ਵਧਣ ’ਤੇ ਇਥੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਭਾਰਦਵਾਜ ਨੇ ਕਿਹਾ ਕਿ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਕਾਰਨ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯਮੁਨਾ ’ਚ ਵਧੇ ਪਾਣੀ ਦੇ ਪੱਧਰ ਕਾਰਨ ਨਦੀ ਕਿਨਾਰੇ ਰਹਿੰਦੇ ਲੋਕਾਂ ਵਿੱਚ ਸਹਿਮ ਹੈ। ਸੌਰਭ ਭਾਰਦਵਾਜ ਨੇ ਕਿਸ਼ਤੀ ’ਤੇ ਸਵਾਰ ਹੋ ਕੇ ਨਦੀ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪੁਰਾਣੇ ਰੇਲਵੇ ਪੁਲ ’ਤੇ ਨਦੀ ਦੇ ਪਾਣੀ ਦਾ ਪੱਧਰ 204.35 ਮੀਟਰ ਨੂੰ ਛੂਹ ਗਿਆ ਹੈ ਤੇ ਚਿਤਾਵਨੀ ਪੱਧਰ 204.5 ਮੀਟਰ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹਥੀਨੀਕੁੰਡ ਬੈਰਾਜ ਤੋਂ ਲਗਪਗ 10,000 ਤੋਂ 13,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਮੰਤਰੀ ਨੇ ਲੋਕਾਂ ਨੂੰ ਨਦੀ ਤੋਂ ਦੂਰ ਰਹਿਣ ਅਤੇ ਬੱਚਿਆਂ ਨੂੰ ਨਦੀ ਦੇ ਨੇੜੇ ਜਾਣ ਜਾਣ ਦੀ ਅਪੀਲ ਕੀਤੀ। ਨਦੀ ਵਿੱਚ ਤੈਰਾਕੀ ਕਰਨ ਤੋਂ ਰੋਕਣ ਲਈ ਮੁਨਾਦੀ ਮੰਗਲਵਾਰ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ। ਲੋੜ ਪੈਣ ’ਤੇ ਕਿਸ਼ਤੀਆਂ ਦੇ ਪ੍ਰਬੰਧ ਅਤੇ ਬਚਾਅ ਕਾਰਜਾਂ ਲਈ ਸਿੰਜਾਈ ਅਤੇ ਹੜ੍ਹ ਕੰਟਰੋਲ ਅਤੇ ਮਾਲ ਵਿਭਾਗ ਦੀਆਂ ਤਿਆਰੀਆਂ ਮੁਕੰਮਲ ਹਨ। ਭਾਰਦਵਾਜ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣ ਲਈ ਨਦੀ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ’ਤੇ ਬਚਾਅ ਕਾਰਜ ਸ਼ੁਰੂ ਕੀਤੇ ਜਾਣਗੇ। ਵਿਭਾਗਾਂ ਨੇ ਪਿਛਲੇ ਮਾਨਸੂਨ ਸੀਜ਼ਨ ਵਿੱਚ ਸ਼ਹਿਰ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਮੁੜ ਤੋਂ ਰੋਕਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਮੰਤਰੀ ਨੇ ਕਿਹਾ ਕਿ ਨਦੀ ਦੇ ਵਹਾਅ ਵਿੱਚ ਰੁਕਾਵਟਾਂ ਜਿਵੇਂ ਕਿ ਆਈਟੀਓ ਬੈਰਾਜ ਦੇ ਜਾਮ ਵਾਲੇ ਗੇਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਗਾਰੇ ਦੇ ਬਣੇ ਹੋਏ ਢੇਰਾਂ ਨੂੰ ਖਿੰਡਾਉਣ ਲਈ ਉਨ੍ਹਾ ’ਚ ਪਾਇਲਟ ਕੱਟ ਲਾਏ ਗਏ ਹਨ ਤਾਂ ਜੋ ਪਾਣੀ ਉਨ੍ਹਾਂ ਨੂੰ ਖੋਰ ਕੇ ਨਾਲ ਵਹਾ ਕੇ ਲੈ ਜਾਵੇ।

Advertisement

Advertisement
Advertisement