ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਵਧਿਆ

06:37 AM Jul 14, 2023 IST
ਸੁਖਨਾ ਝੀਲ ਦੇ ਰੈਗੂਲੇਟਰੀ ਐਂੱਡ ’ਤੇ ਖ਼ਤਰੇ ਦੇ ਨਿਸ਼ਾਨ ਨੇਡ਼ੇ ਪੁੱਜਿਆ ਪਾਣੀ।

* ਪ੍ਰਸ਼ਾਸਨ ਨੇ ਰੈਗੂਲੇਟਰੀ ਐਂੱਡ ’ਤੇ ਨਵੀਆਂ ਲਾਈਟਾਂ ਲਗਾਈਆਂ

* ਚੌਵੀਂ ਘੰਟੇ ਰੱਖੀ ਜਾ ਰਹੀ ਹੈ ਨਜ਼ਰ

ਆਤਿਸ਼ ਗੁਪਤਾ
ਚੰਡੀਗੜ੍ਹ, 13 ਜੁਲਾਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਪੰਜ ਦਨਿਾਂ ਤੋਂ ਮੌਸਮ ਸਾਫ਼ ਹੈ ਪਰ ਅੱਜ ਸਵੇਰੇ ਕੁੱਝ ਸਮੇਂ ਲਈ ਪਏ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ। ਸ਼ਾਮ ਵੇਲੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਸਵਾ ਕੁ ਫੁੱਟ ਥੱਲੇ ਰਹਿ ਗਿਆ ਸੀ।
ਝੀਲ ਵਿੱਚ ਪਾਣੀ 1161.80 ਫੁੱਟ ਦੇ ਕਰੀਬ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਯੂਟੀ ਪ੍ਰਸ਼ਾਸਨ ਨੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ 24 ਘੰਟੇ ਮੁਸ਼ਤੈਦ ਕਰ ਦਿੱਤਾ ਹੈ, ਜੋ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਨਜ਼ਰ ਰੱਖ ਰਹੇ ਹਨ। ਜ਼ਿਰਕਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਹਫ਼ਤੇ 72 ਘੰਟਿਆਂ ਵਿੱਚ 572 ਐੱਮਐੱਮ ਮੀਂਹ ਪਿਆ ਸੀ, ਜਿਸ ਕਰਕੇ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਸੀ। ਇਸ ਦੇ ਨਾਲ ਹੀ ਸੁਖਨਾ ਝੀਲ ’ਚ ਵੀ ਸ਼ਹਿਰ ਤੇ ਆਲੇ-ਦੁਆਲੇ ਦਾ ਪਾਣੀ ਪਹੁੰਚਣ ਕਰਕੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ 1165 ਫੁੱਟ ਦੇ ਕਰੀਬ ਪਹੁੰਚ ਗਿਆ ਸੀ, ਜਿਸ ਕਾਰਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ ਸਨ, ਜੋ ਕਿ ਦੋ ਦਨਿਾਂ ਬਾਅਦ ਬੰਦ ਕੀਤੇ ਗਏ ਸਨ।
ਹੁਣ ਮੁੜ ਸੁਖਨਾ ਝੀਲ ’ਚ ਇਕ ਫੁੱਟ ਪਾਣੀ ਵਧਣ ਤੋਂ ਬਾਅਦ ਪਾਣੀ ਦਾ ਪੱਧਰ 1161.80 ਫੁੱਟ ’ਤੇ ਪਹੁੰਚ ਗਿਆ ਹੈ, ਜੇਕਰ ਪਾਣੀ ਹੋਰ ਵਧਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਮੁੜ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣਗੇ।
ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਹੜ੍ਹ ਵਾਲੇ ਗੇਟਾਂ ਦੇ ਨਜ਼ਦੀਕ 24 ਘੰਟੇ ਨਿਗਰਾਨੀ ਲਈ ਪ੍ਰਬੰਧ ਕੀਤੇ ਹਨ। ਇਸ ਥਾਂ ’ਤੇ ਪ੍ਰਸ਼ਾਸਨ ਨੇ ਫਲੱਡ ਲਾਈਟਾਂ ਤੇ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਪਾਣੀ ਵਧਣ ਦੀ ਸੂਰਤ ਵਿੱਚ ਸੁਖਨਾ ਝੀਲ ’ਤੇ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਾਲ 2022 ਤੇ 2021 ਵਿੱਚ ਫਲੱਡ ਗੇਟ ਕਈ ਵਾਰ ਖੋਲ੍ਹੇ ਗਏ ਸਨ। ਜਦੋਂ ਕਿ ਸਾਲ 2020 ਵਿੱਚ ਪਾਣੀ ਵਧਣ ਕਰਕੇ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਕਿਸ਼ਨਗੜ੍ਹ, ਬਲਟਾਨਾ, ਜ਼ੀਰਕਪੁਰ ਦੇ ਵੀ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ ਪਰ ਹੜ੍ਹ ਵਾਲੇ ਗੇਟ ਖੋਲ੍ਹਣ ਦੀ ਲੋੜ ਨਹੀਂ ਪਈ। ਸਾਲ 2018 ਵਿੱਚ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਰਕੇ 2-3 ਘੰਟੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ ਸੀ। ਉਸ ਤੋਂ ਪਹਿਲਾਂ ਸਾਲ 2008 ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਗੇਟ ਖੋਲ੍ਹੇ ਗਏ ਸੀ।

Advertisement

ਤਿੰਨ ਦਨਿ ਮੀਂਹ ਪੈਣ ਦੀ ਪੇਸ਼ੀਨਗੋਈ

ਚੰਡੀਗੜ੍ਹ ਵਿੱਚ ਮੁੜ ਮੌਸਮ ਖਰਾਬ ਹੋਣ ਜਾ ਰਿਹਾ ਹੈ। ਅੱਜ ਮੌਸਮ ਵਿਭਾਗ ਨੇ ਸ਼ਹਿਰ ਵਿੱਚ 14, 15 ਤੇ 16 ਜੁਲਾਈ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜਦੋਂ ਕਿ ਵੀਰਵਾਰ ਸਵੇਰ ਸਮੇਂ ਵੀ ਭਾਰੀ ਮੀਂਹ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅੱਧੇ ਕੁ ਘੰਟੇ ਵਿੱਚ ਤਿੰਨ ਐੱਮਐੱਮ ਮੀਂਹ ਪਿਆ ਹੈ। ਉੱਧਰ ਮੀਂਹ ਪੈਣ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹੀਆਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ ਘੱਟ ਰਿਹਾ।

ਅੰਬਾਲਾ ਪ੍ਰਸ਼ਾਸਨ ਨੇ ਏਅਰ ਫੋਰਸ ਦੀ ਮਦਦ ਲਈ਼

ਅੰਬਾਲਾ (ਰਤਨ ਸਿੰਘ ਢਿੱਲੋਂ): ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਰਮੀ, ਐੱਨਡੀਆਰਐੱਫ ਅਤੇ ਐੱਚਡੀਆਰਐੱਫ ਦਾ ਸਹਿਯੋਗ ਲੈਣ ਦੇ ਨਾਲ-ਨਾਲ ਹੁਣ ਏਅਰ ਫੋਰਸ ਦੀ ਮਦਦ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਡਾ. ਸ਼ਾਲੀਨ ਨੇ ਦੱਸਿਆ ਕਿ ਬਾਂਬੇ ਪਿੰਡ ਵਿੱਚ ਏਅਰ ਫੋਰਸ ਦੀ ਮਦਦ ਨਾਲ ਖਾਣ ਦਾ ਸਾਮਾਨ, ਪਾਣੀ, ਟਾਰਚਾਂ, ਤਿਰਪਾਲਾਂ, ਮੋਮਬੱਤੀਆਂ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਿ੍ਹਾਂ ਇਲਾਕਿਆਂ ਵਿੱਚ ਕਿਸ਼ਤੀ ਨਹੀਂ ਜਾ ਸਕਦੀ, ਉੱਥੇ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਨੂੰ ਕੱਢਣ ਲਈ ਏਅਰ ਫੋਰਸ ਦੀ ਮਦਦ ਲਈ ਜਾ ਰਹੀ ਹੈ।

Advertisement

ਟਾਂਗਰੀ ਨਦੀ ਵਿਚ ਮੁੜ ਚੜ੍ਹਿਆ ਪਾਣੀ

ਅੰਬਾਲਾ (ਰਤਨ ਸਿੰਘ ਢਿੱਲੋਂ): ਭਾਵੇਂ ਅੰਬਾਲਾ ਸ਼ਹਿਰ ਅਤੇ ਛਾਉਣੀ ਖੇਤਰ ਵਿੱਚ ਕਾਫੀ ਜਗ੍ਹਾ ਪਾਣੀ ਉੱਤਰ ਗਿਆ ਸੀ ਪਰ ਦੁਪਹਿਰ ਨੂੰ ਫਿਰ ਟਾਂਗਰੀ ਨਦੀ ਚੜ੍ਹ ਗਈ, ਜਿਸ ਦਾ ਪਾਣੀ ਅੰਬਾਲਾ-ਜਗਾਧਰੀ ਸੜਕ ’ਤੇ ਵਹਿਣਾ ਸ਼ੁਰੂ ਹੋ ਗਿਆ। ਪ੍ਰਸ਼ਾਸਨ ਨੇ ਸੂਚਨਾ ਜਾਰੀ ਕਰ ਕੇ ਦੱਸਿਆ ਕਿ ਪਹਾੜੀ ਇਲਾਕੇ ਵਿੱਚ ਹੋਈ ਬਾਰਸ਼ ਕਰਕੇ ਜ਼ਿਲ੍ਹਾ ਅੰਬਾਲਾ ਵਿੱਚੋਂ ਲੰਘਣ ਵਾਲੀਆਂ ਨਦੀਆਂ ਵਿੱਚ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ। ਸਿੰਜਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਘੱਗਰ, ਮਾਰਕੰਡਾ ਨਦੀਆਂ ਵਿਚ ਹੋਰ ਪਾਣੀ ਆ ਸਕਦਾ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਾਂਗਰੀ ਬੰਨ੍ਹ ਦਾ ਮੁਆਇਨਾ ਕੀਤਾ ਅਤੇ ਇੰਡਸਟਰੀਅਲ ਏਰੀਆ ਪਹੁੰਚ ਕੇ ਪਾਣੀ ਦੀ ਨਿਕਾਸੀ ਦੀ ਜਾਂਚ ਕੀਤੀ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਦੋ ਦਨਿਾਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਪ੍ਰਦੇਸ਼ ਦੇ ਅੰਬਾਲਾ, ਪੰਚਕੂਲਾ ਅਤੇ ਯਮੁਨਾਨਗਰ ਵਿਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ।

ਪੰਚਕੂਲਾ ਵਿੱਚ ਸਕੂਲ ਖੁੱਲ੍ਹੇ, ਪਿੰਜੌਰ ਤੇ ਮੋਰਨੀ ’ਚ ਅਣਮਿੱਥੇ ਸਮੇਂ ਲਈ ਬੰਦ

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਸ਼ਹਿਰ ਦੀ ਸਕੂਲ ਖੁੱਲ੍ਹ ਗਏ ਹਨ, ਜਦਕਿ ਮੋਰਨੀ ਅਤੇ ਪਿੰਜੌਰ ਬਲਾਕ ਦੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕੀਤੇ ਗਏ ਹਨ। ਇਸ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਪਿੰਜ਼ੋਰ ਅਤੇ ਮੋਰਨੀ ਬਲਾਕ ਦੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾਣ। ਜਿਹੜੇ ਸਕੂਲ ਫਿਲਹਾਲ ਬਰਸਾਤ ਦੇ ਮੱਦੇਨਜ਼ਰ ਬੰਦ ਕੀਤੇ ਹਨ ਉਨ੍ਹਾਂ ਵਿੱਚ ਪਿੰਡ ਚੀਕਣ, ਕਰਨਪੁਰ, ਮੱਲ੍ਹਾਂ, ਨਵਾਂਨਗਰ, ਨਾਨਕਪੁਰ, ਬਸੌਲਾ, ਬਾੜਗੁਦਾਮ, ਭੌਰੀਆ, ਬੁਰਜ ਕੁੱਟੀਆਂ, ਭਗਵਾਨਪੁਰ, ਨਿਚਲੀ ਚੌਕੀ, ਉਪਰਲੀ ਚੌਕੀ, ਨਾਢਾ, ਸ਼ਹਿਜ਼ਾਦਪੁਰ ਸ਼ਾਮਲ ਹਨ। ਇਹ ਸਕੂਲ ਜ਼ਿਲ੍ਹ ਸਿੱਖਿਆ ਅਧਿਕਾਰੀ ਦੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਮੀਂਹ ਨੇ ਮੁੜ ਲੋਕਾਂ ਦੇ ਸਾਹ ਸੂਤੇ

ਪੰਚਕੂਲਾ (ਪੀ.ਪੀ. ਵਰਮਾ): ਅੱਜ ਦਨਿ ਚੜ੍ਹਦਿਆਂ ਪਏ ਮੀਂਹ ਨੇ ਲੋਕਾਂ ਦੇ ਸਾਹ ਸੂਤ ਦਿੱਤੇੇ। ਅਜੇ ਤੱਕ ਪਹਿਲਾਂ ਵਾਲੇ ਮੀਂਹ ਦਾ ਪਾਣੀ ਵੀ ਲੋਕਾਂ ਦੇ ਘਰਾਂ ’ਚੋਂ ਨਹੀਂ ਨਿਕਲ ਸਕਿਆ। ਲੋਕਾਂ ਨੂੰ ਮੁੜ ਮੀਂਹ ਦਾ ਡਰ ਸਤਾ ਰਿਹਾ ਹੈ। ਅੱਜ ਘੱਗਰ ਨਦੀ ਵੀ ਪੂਰੇ ਉਫ਼ਾਨ ’ਤੇ ਰਹੀ, ਜਦਕਿ ਕੁਸ਼ੱਲਿਆ ਡੈਮ ਦਾ ਪਾਣੀ ਪਹਿਲਾਂ ਨਾਲੋਂ ਘੱਟ ਰਿਹਾ। ਮੁਲਾਜ਼ਮਾਂ ਨੂੰ ਸਵੇਰ ਵੇਲੇ ਪਏ ਮੀਂਹ ਨੇ ਪ੍ਰੇਸ਼ਾਨ ਕੀਤਾ ਕਿਉਕਿ ਚੌਂਕਾਂ ਚੌਰਾਹਿਆਂ ’ਤੇ ਪਾਣੀ ਖੜ੍ਹਾ ਸੀ। ਮਨੀਮਾਜਰੇ ਤੋਂ ਪੰਚਕੂਲਾ ਨੂੰ ਆਉਂਦਾ ਬਰਸਾਤੀ ਨਾਲਾ ਅੱਜ ਵੀ ਪੂਰੀ ਤਰ੍ਹਾਂ ਓਵਰਫਲੋਅ ਰਿਹਾ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਅੰਦਰ ਵੀ ਪਣੀ ਵੜ ਗਿਆ ਅਤੇ ਬਾਹਰ ਸੜਕਾਂ ’ਤੇ ਪਾਣੀ ਵਹਿੰਦਾ ਰਿਹਾ। ਹੜ੍ਹ ਪੀੜਤਾਂ ਨੂੰ ਪ੍ਰਸ਼ਾਸਨ ਨੇ ਪੰਚਕੂਲਾ ਦੇ ਸੈਕਟਰ-20 ਦੀ ਅਨਾਜ ਮੰਡੀ ਵਿੱਚ ਠਹਿਰਾਇਆ ਹੋਇਆ ਹੈ, ਜਿੱਥੇ ਸਮਾਜਸੇਵੀ ਰਾਸ਼ਨ ਅਤੇ ਲੰਗਰ ਵੰਡ ਰਹੇ ਹਨ।

Advertisement
Tags :
ਸੁਖਨਾਪੱਧਰਪਾਣੀ:ਵਧਿਆ:ਵਿੱਚ
Advertisement