ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ

09:42 AM Jul 22, 2023 IST
ਰਾਵੀ ਦਰਿਆ ਵਿੱਚ ਡੁੱਬੀ ਫ਼ਸਲ ਦਿਖਾਉਂਦਾ ਹੋਇਆ ਕਿਸਾਨ।

ਅਜਨਾਲਾ (ਸੁਖਦੇਵ ਸਿੰਘ): ਮਾਝਾ ਖੇਤਰ ਵਿੱਚ ਸਰਹੱਦ ਦੇ ਕੰਢੇ ’ਤੇ ਵਗਦੇ ਰਾਵੀ ਦਰਿਆ ਵਿੱਚ ਬੀਤੇ ਦਨਿਾਂ ਤੋਂ ਪਾਣੀ ਦਾ ਪੱਧਰ ਕਾਫ਼ੀ ਵਧ ਰਿਹਾ ਸੀ, ਜੋ ਅੱਜ ਦੁਪਹਿਰ ਸਮੇਂ ਤੋਂ ਘਟਣਾ ਸ਼ੁਰੂ ਹੋ ਗਿਆ। ਇਸ ਨਾਲ ਦਰਿਆ ਨੇੜਲੇ ਇਲਾਕੇ ਦੇ ਵਸਨੀਕਾਂ ਨੇ ਸੰਭਾਵੀ ਹੜ੍ਹ ਦੀ ਚਿੰਤਾ ਤੋਂ ਰਾਹਤ ਮਹਿਸੂਸ ਕੀਤੀ ਹੈ। ਰਾਵੀ ਵਿੱਚ ਸ਼ਾਮ ਤੱਕ ਕਰੀਬ ਪੰਜ ਫੁੱਟ ਪਾਣੀ ਦਾ ਪੱਧਰ ਘਟ ਗਿਆ ਹੈ ਅਤੇ ਭਲਕ ਤੱਕ ਇਸੇ ਤਰੀਕੇ ਦਰਿਆ ਆਪਣੀ ਆਮ ਵਾਲੀ ਸਥਿਤੀ ਵਿੱਚ ਵਗਣਾ ਸ਼ੁਰੂ ਹੋ ਜਾਵੇਗਾ। ਇੱਥੇ ਪਾਣੀ ਵਿੱਚ ਡੱਬੀ ਆਪਣੀ ਫ਼ਸਲ ਬਾਰੇ ਦੱਸਦਿਆਂ ਕਿਸਾਨ ਗੁਰਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਪਾਣੀ ਆਉਣ ਕਾਰਨ ਉਨ੍ਹਾਂ ਦੀ ਝੋਨੇ ਦੀ ਫਸਲ ਖ਼ਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਗੰਨੇ ਅਤੇ ਮੱਕੀ ਦੀ ਫ਼ਸਲ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਵਿੱਚ ਪਿਛਲ਼ੇ ਕਾਫ਼ੀ ਦਨਿਾਂ ਤੋਂ ਆਮ ਨਾਲੋਂ ਵੱਧ ਪਾਣੀ ਵਹਿ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਇਸ ਵਾਰ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਹੋ ਗਿਆ ਹੈ।

Advertisement

ਘਰਾਂ ਦੀ ਰਸੋਈ ਤਕ ਪੁੱਜਿਆ ਹੜ੍ਹਾਂ ਦਾ ਅਸਰ

ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਮੀਂਹ ਅਤੇ ਹੜ੍ਹਾਂ ਕਾਰਨ ਬਣੇ ਹਾਲਾਤ ਨੇ ਸਬਜ਼ੀਆਂ ਦੇ ਭਾਅ ਅਸਮਾਨੀ ਚਾੜ੍ਹ ਦਿੱਤੇ ਹਨ। ਇਸ ਕਾਰਨ ਘਰੇਲੂ ਬਜਟ ਵਿਗੜਣ ਗਏ ਹਨ ਅਤੇ ਹਰ ਵਰਗ ਦੇ ਲੋਕ ਸਬਜ਼ੀ ਦੇ ਵਧੇ ਭਾਅ ਤੋਂ ਔਖੇ ਨਜ਼ਰ ਆ ਰਹੇ ਹਨ। ਹੜ੍ਹਾਂ ਕਾਰਨ ਪੰਜਾਬ ਦੇ ਗੁਆਂਢੀ ਸੂਬਿਆਂ ਤੋਂ ਸਬਜ਼ੀਆਂ ਨਾ ਆਉਣ ਕਾਰਨ ਭਾਅ ਵਿੱਚ ਦਨਿੋਂ-ਦਨਿ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇੱਥੇ 30-35 ਰੁਪਏ ਕਿਲੋ ਮਿਲਣ ਵਾਲੇ ਟਮਾਟਰ ਹੁਣ 200 ਰੁਪਏ ਕਿਲੋ ਮਿਲ ਰਹੇ ਹਨ। ਇਸੇ ਤਰ੍ਹਾਂ 100 ਰੁਪਏ ਕਿਲੋ ਮਿਲਣ ਵਾਲਾ ਅਦਰਕ 295 ਰੁਪਏ, 90 ਰੁਪਏ ਮਿਲਣ ਵਾਲਾ ਲਸਣ 160 ਤੋਂ 220 ਰੁਪਏ ਕਿਲੋ ਮਿਲ ਰਿਹਾ ਹੈ। ਇਸ ਤੋਂ ਇਲਾਵਾ ਜਿੱਥੇ ਘੀਆ 25 ਰੁਪਏ ਤੋਂ ਵਧ ਕੇ 75 ਰੁਪਏ, ਗੋਭੀ 65 ਰੁਪਏ ਕਿਲੋ ਤੋਂ 150 ਰੁਪਏ ਅਤੇ ਸ਼ਿਮਲਾ ਮਿਰਚ 130 ਰੁਪਏ ਕਿਲੋ ਮਿਲ ਰਹੀ ਹੈ, ਉੱਥੇ ਹੀ ਸਬਜ਼ੀ ਨਾਲ ਮੁਫ਼ਤ ਮਿਲਣ ਵਾਲਾ ਧਨੀਆ 180 ਤੋਂ 270 ਰੁਪਏ ਕਿਲੋ ਮਿਲ ਰਿਹਾ ਹੈ। ਇਸ ਸਬੰਧੀ ਸਬਜ਼ੀ ਵਿਕਰੇਤਾ ਗੁਰਨਾਮ ਸਿੰਘ ਬੱਬੂ ਪ੍ਰਧਾਨ ਤੇ ਰਿੰਕੂ ਮਹਿਰਾ ਨੇ ਦੱਸਿਆ ਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਬਜ਼ੀਆਂ ਦੀ ਆਮਦ ਘਟ ਗਈ ਹੈ। ਇਸ ਕਾਰਨ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ।

Advertisement
Advertisement