ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਮੁਨਾ ’ਚ ਪਾਣੀ ਵਧਿਆ; ਨੀਵੇਂ ਖੇਤਰਾਂ ’ਚ ਹੜ੍ਹ ਵਰਗੇ ਹਾਲਾਤ

08:54 AM Jul 13, 2023 IST
ਨਵੀਂ ਦਿੱਲੀ ਦੇ ਇੱਕ ਨੀਵੇਂ ੲਿਲਾਕੇ ’ਚ ਯਮੁਨਾ ਦੇ ਪਾਣੀ ’ਚ ਡੁੱਬੀਆਂ ਹੋੲੀਆਂ ਝੁੱਗੀਆਂ ਦੇਖਦੀ ਹੋੲੀ ਲਡ਼ਕੀ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜੁਲਾਈ
ਯਮੁਨਾ ਨਦੀ ਵਿੱਚ ਵਧੇ ਪੱਧਰ ਨਾਲ ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਹੋ ਗਿਆ ਹੈ। ਪ੍ਰਸ਼ਾਸਨ ਨੇ ਧਾਰਾ 144 ਲਾ ਦਿੱਤੀ ਹੈ ਤਾਂ ਜੋ ਲੋਕ ਯਮੁਨਾ ਕਨਿਾਰੇ ਇੱਕਠੇ ਨਾ ਹੋ ਸਕਣ। ਦਿੱਲੀ ਦੀਆਂ ਨੀਵੀਆਂ ਥਾਵਾਂ ’ਤੇ ਹੜ੍ਹ ਨੂੰ ਲੈ ਕੇ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।
ਪ੍ਰੀਤ ਵਿਹਾਰ ਦੇ ਐੱਸਡੀਐੱਮ ਤੇ ਹੜ੍ਹ ਨੋਡਲ ਅਫ਼ਸਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਹੜ੍ਹ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਖਾਦਰ ਖੇਤਰ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਐੱਸਡੀਐੱਮ ਨੇ ਕਿਹਾ ਕਿ ਪੂਰਬੀ ਦਿੱਲੀ ’ਚ ਖੇਡ ਪਿੰਡ ਨੇੜੇ ਖਾਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਫਸੇ 60 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਵਿੱਚ ਔਰਤਾਂ ਅਤੇ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ।

Advertisement

ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਂ ਵੱਲ ਜਾਂਦੇ ਹੋਏ ਲੋਕ।

ਦਿੱਲੀ ਦੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਯਮੁਨਾ ਦੇ ਪਾਣੀ ਦਾ ਪੱਧਰ ਵਧਿਆ ਹੈ ਉੱਥੇ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਗੀਤਾ ਕਲੋਨੀ, ਉਸਮਾਨਪੁਰ, ਸ਼ਾਸਤਰੀ ਪਾਰਕ, ਸੋਨੀਆ ਵਿਹਾਰ, ਭਜਨਪੁਰਾ, ਖਜੂਰੀ, ਗਾਂਧੀ ਨਗਰ, ਕਿਸ਼ਨਕੁੰਜ, ਮਯੂਰ ਵਿਹਾਰ ਫੇਜ਼-1 ਸਮੇਤ ਕਈ ਕਲੋਨੀਆਂ ਪੁਸ਼ਤੇ ਨੇੜੇ ਵਸੀਆਂ ਹੋਈਆਂ ਹਨ। ਮਯੂਰ ਵਿਹਾਰ ਦੇ ਖੁੱਲ੍ਹੇ ਇਲਾਕੇ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ। ਲੋਕਾਂ ਦੀ ਭੀੜ ਨਾ ਹੋਵੇ ਇਸ ਲਈ ਗੀਤਾ ਕਲੋਨੀ, ਪੁਰਾਣੀ ਲੋਹਪੁਲ ਤੇ ਵਜ਼ੀਰਾਬਾਦ ਰੋਡ ਤੇ ਸਿਗਨੇਚਰ ਬ੍ਰਿਜ ’ਤੇ ਵੀ ਸਿਵਲ ਡਿਫੈਂਸ ਵਲੰਟੀਅਰ ਤਾਇਨਾਤ ਕੀਤੇ ਗਏ। ਯਮੁਨਾ ਦਾ ਪਾਣੀ ਸ਼ਹਿਰ ਵਿੱਚ ਫੈਲਣ ਲੱਗ ਪਿਆ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸ਼ਮੀਰੀ ਗੇਟ ਤੇ ਰਿੰਗ ਰੋਡ ਨੇੜੇ ਮੱਠ ਬਾਜ਼ਾਰ ਵਿੱਚ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਪਾਣੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਧਿਕਾਰੀਆਂ ਵੱਲੋਂ ਰੇਤ ਦੇ ਬੋਰੇ ਲਗਾਏ ਗਏ। ਲੋਕਾਂ ਨੂੰ ਬਚਾਉਣ ਲਈ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ।

ਆਪਣੇ ਪਾਲਤੂ ਕੁੱਤੇ ਨੂੰ ਮੋਢੇ ’ਤੇ ਚੁੱਕ ਕੇ ਲਿਜਾਂਦਾ ਹੋੋਇਆ ਵਿਅਕਤੀ। -ਫੋਟੋਆਂ: ਪੀਟੀਆਈ

ਮਾਲਵੀਆ ਨਗਰ ਵਿਧਾਨ ਸਭਾ ਦੇ ਵਿਧਾਇਕ ਤੇ ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਸੋਮਨਾਥ ਭਾਰਤੀ ਨੇ ਮਾਲਵੀਆ ਨਗਰ ਇਲਾਕੇ ਦੇ ਕੌਂਸਲਰਾਂ ਨਾਲ ਮਾਲਵੀਆ ਨਗਰ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਮਾਲਵੀਆ ਨਗਰ ਦੇ ਤਿੰਨੋਂ ਵਾਰਡਾਂ ਦੇ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਸਥਾਨਕ ਵਿਧਾਇਕ ਤੇ ਕੌਂਸਲਰਾਂ ਨੇ ਮਾਲਵੀਆ ਨਗਰ ਵਿੱਚ ਸੇਮ ਦੀ ਸਮੱਸਿਆ ਨਾਲ ਨਜਿੱਠਣ ਅਤੇ ਬਰਸਾਤੀ ਪਾਣੀ ਦੇ ਪ੍ਰਬੰਧਨ ਲਈ 7-ਨੁਕਾਤੀ ਪ੍ਰੋਗਰਾਮ ਤਿਆਰ ਕੀਤਾ। ਇਸ ਪ੍ਰੋਗਰਾਮ ਤਹਿਤ ਤੂਫਾਨ ਨਾਲਿਆਂ ਅਤੇ ਸੀਵਰ ਸਿਸਟਮ ਨੂੰ ਵੱਖ ਕੀਤਾ ਜਾਵੇਗਾ। ਸੀਵਰੇਜ ਤੇ ਡਰੇਨੇਜ ਸਿਸਟਮ ਦੀ ਡੂੰਘਾਈ ਨਾਲ ਸਫਾਈ ਕੀਤੀ ਜਾਵੇਗੀ। ਡਰੇਨੇਜ ਸਿਸਟਮ ਨੂੰ ਕਬਜ਼ੇ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਘਰਾਂ ਦੀਆਂ ਛੱਤਾਂ ਤੋਂ ਬਰਸਾਤੀ ਪਾਣੀ ਨੂੰ ਪਾਰਕਾਂ ਵਿੱਚ ਜਲ ਭੰਡਾਰ ਬਣਾ ਕੇ ਇਕੱਠਾ ਕੀਤਾ ਜਾਵੇਗਾ। ਬਰਸਾਤ ਦੇ ਬਚੇ ਪਾਣੀ ਨੂੰ ਰੇਨ ਵਾਟਰ ਹਾਰਵੈਸਟਿੰਗ ਰਾਹੀਂ ਇਕੱਠਾ ਕੀਤਾ ਜਾਵੇਗਾ। ਵਾਰਡ ਨੰਬਰ 150 ਵਿੱਚ ਗਰੀਨ ਪਾਰਕ, ਵਾਰਡ ਨੰਬਰ 149 ਵਿੱਚ ਸਰਵੋਦਿਆ ਐਨਕਲੇਵ ਤੇ ਵਾਰਡ ਨੰਬਰ 148 ਚ ਉਦੈ ਪਾਰਕ ਦੀ ਪਛਾਣ ਕੀਤੀ ਗਈ ਹੈ।

Advertisement

ਦਿੱਲੀ’ਚ ਸੜਕਾਂ ’ਤੇ ਲੱਗਿਆ ਰਿਹਾ ਭਾਰੀ ਜਾਮ

ਦਿੱਲੀ ਗੁਰੂਗ੍ਰਾਮ ਮਾਰਗ ’ਤੇ ਜਾਮ ’ਚ ਫਸੇ ਹੋਏ ਵਾਹਨ। -ਫੋਟੋ: ਏਐੱਨਆਈ

ਦਿੱਲੀ ਟ੍ਰੈਫਿਕ ਪੁਲੀਸ ਮੁਤਾਬਕ ਮੁਰੰਮਤ ਦੇ ਕੰਮ ਕਾਰਨ ਵਿਸ਼ਰਾਮ ਚੌਕ, ਛੋਟੂ ਰਾਮ ਮਾਰਗ, ਸੈਕਟਰ-5, ਰੋਹਿਣੀ ’ਤੇ ਆਵਾਜਾਈ ਠੱਪ ਹੋ ਗਈ। ਦਿੱਲੀ ਟ੍ਰੈਫਿਕ ਪੁਲੀਸ ਨੇ ਟਵੀਟ ਦੀ ਇੱਕ ਲੜੀ ਵਿੱਚ ਯਾਤਰੀਆਂ ਨੂੰ ਪਾਣੀ ਭਰੇ ਖੇਤਰਾਂ ਤੇ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਦਿੱਤੀ। ਨੰਗਲੋਈ ਬੱਸ ਸਟੈਂਡ ਤੋਂ ਦਿੱਲੀ ਗੇਟ ਵੱਲ ਜਾਣ ਵਾਲੇ ਰਸਤੇ ’ਤੇ ਫਿਰਨੀ ਰੋਡ, ਨਜ਼ਫਗੜ੍ਹ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਏਅਰਲਾਈਨ ਵਿਸਤਾਰਾ ਨੇ ਕਿਹਾ ਕਿ ਅੱਜ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਦੇ ਰਸਤੇ ਵਿੱਚ ਭਾਰੀ ਜਾਮ ਹੈ ਅਤੇ ਯਾਤਰੀ ਵੱਧ ਸਮਾਂ ਲੈ ਕੇ ਚੱਲਣ। ਸ਼ੰਕਰ ਵਿਹਾਰ ਤੋਂ ਰਾਜੋਕਰੀ ਫਲਾਈਓਵਰ ਵੱਲ ਸਰਵਿਸ ਲੇਨ ਵਿੱਚ ਆਵਾਜਾਈ ਨੂੰ ਰੋਕ ਦਿੱਤਾ ਗਿਆ। ਇਗਨੂ ਰੋਡ, ਐੱਮਬੀ ਰੋਡ ਸਾਕੇਤ ਤੇ ਮਾਲਵੀਆ ਨਗਰ ‘ਤੇ ਟ੍ਰੈਫਿਕ ਜਾਮ ਸੀ। ਜਨਕ ਪੁਰੀ -ਪੀਰਾਗੜ੍ਹੀ, ਜਨਕਪੁਰੀ ਜ਼ਿਲ੍ਹਾ ਕੇਂਦਰ ਵੱਲ ਜਾਣ ਵਾਲੇ ਜਨਕਪੁਰੀ ਰੋਡ ‘ਤੇ ਭਾਰੀ ਜਾਮ ਰਿਹਾ| ਗੁੜਗਾਓਂ ਤੋਂ ਆਈਜੀਆਈ ਏਅਰਪੋਰਟ ਤੱਕ ਕੈਰੇਜਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ। ਮਹੀਪਾਲਪੁਰ ਨੇੜੇ ਦਿੱਲੀ ਤੋਂ ਗੁੜਗਾਓਂ ਵੱਲ, ਦਵਾਰਕਾ ਸੈਕਟਰ-12 ਦੀ ਲਾਲ ਬੱਤੀ ਕੰਮ ਨਹੀਂ ਕਰ ਰਹੀ ਸੀ ਜਿਸ ਕਾਰਨ ਇਕ ਕਿਲੋਮੀਟਰ ਜਾਮ ਹੋ ਗਿਆ। ਰਾਜਧਾਨੀ ਪਾਰਕ ਤੋਂ ਮੁੰਡਕਾ ਵੱਲ ਰੋਹਤਕ ਰੋਡ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਇਸੇ ਦੌਰਾਨ ਰਾਜੌਰੀ ਗਾਰਡਨ ਤੇ ਮਾਇਆਪੁਰੀ ਇਲਾਕੇ ਵਿੱਚ ਹਲਕਾ ਮੀਂਹ ਪਿਆ ਤੇ ਲੋਕ ਮੈਟਰੋ ਰੇਲ ਦੇ ਕਾਰੀਡੋਰ ਹੇਠਾਂ ਮੀਂਹ ਤੋਂ ਬਚਣ ਲਈ ਮੋਟਰਸਾਈਕਲ ਖੜ੍ਹੇ ਕਰਕੇ ਆਸਰਾ ਲੈਂਦੇ ਦੇਖੇ ਗਏ। ਦਿੱਲੀ ਵਿੱਚ ਮੀਂਹ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ।

 

ਆਤਿਸ਼ੀ ਵੱਲੋਂ ਮਯੂਰ ਵਿਹਾਰ, ਮਿਲੇਨੀਅਮ ਡਿਪੂ ’ਚ ਰਾਹਤ ਕੈਂਪ ਦਾ ਦੌਰਾ

ਕੈਬਨਿਟ ਮੰਤਰੀ ਆਤਿਸ਼ੀ ਸਿੰਘ ਰਾਹਤ ’ਚ ਕੈਂਪ ਵਿੱਚ ਬੱਚੇ ਨੂੰ ਦੁਲਾਰਦੀ ਹੋਈ। -ਫੋਟੋ: ਪੀਟੀਆਈ

ਨਵੀਂ ਦਿੱਲੀ (ਪੱਤਰ ਪ੍ਰੇਰਕ): ਯਮੁਨਾ ਦਾ ਪਾਣੀ ਖਾਦਰ ਖੇਤਰਾਂ ਵਿੱਚ ਦਾਖਲ ਹੋ ਗਿਆ ਹੈ। ਅਜਿਹੇ ’ਚ ਜੰਗੀ ਪੱਧਰ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਰੱਖਦੇ ਹੋਏ ਕੇਜਰੀਵਾਲ ਸਰਕਾਰ ਨੇ ਯਮੁਨਾ ਦੇ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਰਾਹਤ ਕੈਂਪਾਂ ‘ਚ ਸ਼ਿਫਟ ਕਰ ਦਿੱਤਾ ਹੈ। ਜਿੱਥੇ ਲੋਕਾਂ ਨੂੰ ਖਾਣਾ, ਸਾਫ਼ ਪਾਣੀ, ਪਖਾਨੇ, ਮੈਡੀਕਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਮਾਲ ਮੰਤਰੀ ਆਤਿਸ਼ੀ ਨੇ ਅੱਜ ਮਯੂਰ ਵਿਹਾਰ ਅਤੇ ਮਿਲੇਨੀਅਮ ਡਿਪੂ ’ਚ ਕੇਜਰੀਵਾਲ ਸਰਕਾਰ ਦੇ ਹੜ੍ਹ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਰਾਹਤ ਅਤੇ ਬਚਾਅ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਨੂੰ ਬਚਾ ਕੇ ਕੈਂਪਾਂ ਵਿੱਚ ਲਿਆਂਦਾ ਜਾ ਰਿਹਾ ਹੈ। ਦਿੱਲੀ ਦੇ 6 ਜ਼ਿਲ੍ਹਿਆਂ ਵਿੱਚ ਕਰੀਬ 2,500 ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਲਈ ਰਿਹਾਇਸ਼, ਭੋਜਨ, ਪਾਣੀ, ਮੈਡੀਕਲ, ਗਲੀਚਿਆਂ ਅਤੇ ਗੱਦਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੂਰਬੀ ਦਿੱਲੀ ’ਚ 1,700 ਤੋਂ ਜ਼ਿਆਦਾ ਕੈਂਪ ਬਣਾਏ ਗਏ ਹਨ। ਉੱਤਰ ਪੂਰਬ ਅਤੇ ਦੱਖਣ ਪੂਰਬ ਵਿੱਚ ਲਗਪਗ 200 ਕੈਂਪ ਹਨ। ਆਤਿਸ਼ੀ ਨੇ ਕਿਹਾ ਕਿ ਕੈਂਪਾਂ ਵਿੱਚ ਹੜ੍ਹ ਪੀੜਤ ਲੋਕਾਂ ਦੇ ਠਹਿਰਨ, ਭੋਜਨ, ਪਾਣੀ, ਮੈਡੀਕਲ ਅਤੇ ਹੋਰ ਸਾਰੇ ਪ੍ਰਬੰਧ ਕੀਤੇ ਗਏ ਹਨ। ਕੈਂਪਾਂ ਵਿੱਚ ਬਹੁਤ ਸਾਰੇ ਬੱਚੇ ਹਨ ਜਨਿ੍ਹਾਂ ਲਈ ਮੈਡੀਕਲ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ। ਮਾਲ ਮੰਤਰੀ ਆਤਿਸ਼ੀ ਨੇ ਇੱਥੇ ਹੜ੍ਹ ਪੀੜਤਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ।

Advertisement
Tags :
ਹੜ੍ਹਹਾਲਾਤਖੇਤਰਾਂਨੀਵੇਂਪਾਣੀ:ਯਮੁਨਾਵਧਿਆ:ਵਰਗੇ