ਪਾਣੀ ਕੱਢਣ ਵਾਲੇ ਖੁਦ ਡੁੱਬੇ
08:21 AM Jul 25, 2020 IST
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ
Advertisement
ਰਾਮ ਨਰਾਇਣ ਜੋਸ਼ੀ ਪਿੰਡ ਝਬੇਲਵਾਲੀ, ਭਾਰਤ ਭੂਸ਼ਨ ਅਤੇ ਹਰਮੇਲ ਸਿੰਘ ਹਰਾਜ ਨੇ ਦੱਸਿਆ ਕਿ ਉਨ੍ਹਾਂ ਜੁਲਾਈ 2019 ਵਿੱਚ ਪਈਆਂ ਬਾਰਸ਼ਾਂ ਦੌਰਾਨ ਪ੍ਰਸ਼ਾਸਨ ਦੇ ਹੁਕਮਾਂ ‘ਤੇ ਪਿੰਡ ਉਦੇਕਰਣ, ਅਕਾਲਗੜ, ਫੱਤਣਵਾਲਾ, ਜੱਸੇਆਣਾ, ਕਾਨਿਆਂਵਾਲੀ, ਕੋਟਲੀ ਸੰਘਰ, ਥਾਂਦੇਵਾਲਾ, ਹਰਾਜ ਆਦਿ ਪਿੰਡਾਂ ਦਾ ਪਾਣੀ ਟਰੈਕਟਰਾਂ ਉਪਰ ਲਿਫਟ ਪੰਪ ਲਾ ਕੇ ਕੱਢਿਆ ਸੀ। ਕਰੀਬ ਸੌ ਲਿਫਟ ਪੰਪ ਲਾਏ ਸਨ ਜਿਸ ਨਾਲ ਕਰੀਬ ਸਵਾ ਮਹੀਨਾ ਕੰਮ ਕੀਤਾ ਸੀ। ਇਸ ’ਤੇ ਉਨ੍ਹਾਂ ਦਾ ਕਰੀਬ ਡੇਢ ਕਰੋੜ ਰੁਪਏ ਖਰਚਾ ਆਇਆ ਹੈ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਾਣੀ ਕੌਢੀ ਵੀ ਨਹੀਂ ਦਿੱਤੀ ਗਈ। ਉਹ ਸਾਲ ਤੋਂ ਹੀ ਅਫਸਰਾਂ ਦੇ ਗੇੜੇ ਕੱਢ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੌਰਾਨ ਜ਼ਿਲ੍ਹਾ ਮਾਲ ਅਫਸਰ ਅਵਤਾਰ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਇਕ ਵਾਰ 22 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ ਤੇ ਬਾਕੀ ਵੀ ਜਲਦੀ ਹੀ ਕਰ ਦਿੱਤੀ ਜਾਵੇਗੀ।
Advertisement
Advertisement