ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁੱਢੇ ਦਰਿਆ ’ਚ ਸੁੱਟੀ ਜਾ ਰਹੀ ਡੇਅਰੀਆਂ ਦੀ ਰਹਿੰਦ-ਖੂੰਹਦ

07:06 AM Jun 03, 2024 IST
ਰਹਿੰਦ-ਖੂੰਹਦ ਸੁੱਟਣ ਲਈ ਡੇਅਰੀ ਕੰਪਲੈਕਸ ਵਿੱਚ ਬਣਾਈ ਇੱਕ ਨਾਲੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੂਨ
ਸਥਾਨਕ ਤਾਜਪੁਰ ਰੋਡ ’ਤੇ ਬਣੇ ਡੇਅਰੀ ਕੰਪਲੈਕਸ ’ਚੋਂ ਨਾਲੀਆਂ ਰਾਹੀਂ ਡੇਅਰੀਆਂ ਦੀ ਰਹਿੰਦ-ਖੂੰਹਦ ਬੁੱਢੇ ਦਰਿਆ ਵਿੱਚ ਸੁੱਟਣ ਨਾਲ ਪ੍ਰਦੂਸ਼ਣ ਘੱਟ ਹੋਣ ਦਾ ਨਾ ਨਹੀਂ ਲੈ ਰਿਹਾ। ਦੱਸਣਯੋਗ ਹੈ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਲਈ ਸਰਕਾਰ ਵੱਲੋਂ 640 ਕਰੋੜ ਰੁਪਏ ਨਾਲ ਵੱਖ ਵੱਖ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਈ ਪ੍ਰਾਜੈਕਟਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਕੁੱਝ ਵੱਲੋਂ ਆਉਂਦੇ ਸਮੇਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤਹਿਤ ਇੱਕ ਪ੍ਰਾਜੈਕਟ ਤਾਜਪੁਰ ਰੋਡ ’ਤੇ ਪੈਂਦੇ ਡੇਅਰੀ ਕੰਪਲੈਕਸ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਸੁਣਨ ਵਿੱਚ ਆਇਆ ਹੈ ਕਿ ਇਹ ਪ੍ਰਾਜੈਕਟ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ ਪਰ ਡੇਅਰੀਆਂ ਵਾਲਿਆਂ ਵੱਲੋਂ ਹਾਲੇ ਤੱਕ ਡੇਅਰੀਆਂ ਦੀ ਰਹਿੰਦ-ਖੂੰਹਦ ਸਿੱਧੀ ਬੁੱਢੇ ਦਰਿਆ ਵਿੱਚ ਸੁੱਟਣੀ ਬੰਦ ਨਹੀਂ ਕੀਤੀ ਗਈ। ਕਈ ਡੇਅਰੀਆਂ ਵਾਲਿਆਂ ਨੇ ਤਾਂ ਡੇਅਰੀਆਂ ਤੋਂ ਬੁੁੱਢੇ ਦਰਿਆ ਤੱਕ ਸਿੱਧੇ ਅੰਡਰ-ਗਰਾਊਂਡ ਪਾਈਪ ਪਾਏ ਹੋਏ ਹਨ, ਜਦੋਂਕਿ ਕਈਆਂ ਵੱਲੋਂ ਨਾਲੀਆਂ ਰਾਹੀਂ ਇਹ ਰਹਿੰਦ-ਖੂੰਹਦ ਬੁੱਢੇ ਦਰਿਆ ਵਿੱਚ ਸੁੱਟੀ ਜਾ ਰਹੀ ਹੈ। ਭਾਵੇਂ ਕਈ ਵਾਤਾਵਰਣ ਪ੍ਰੇਮੀਆਂ ਵੱਲੋਂ ਇਨ੍ਹਾਂ ਡੇਅਰੀਆਂ ਨੂੰ ਬੁੱਢੇ ਦਰਿਆ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਫਿਲਹਾਲ ਇਨ੍ਹਾਂ ਵੱਲੋਂ ਪ੍ਰਦੂਸ਼ਣ ਫੈਲਾਉਣਾ ਲਗਾਤਾਰ ਜਾਰੀ ਹੈ। ਡੇਅਰੀਆਂ ਦੀ ਰਹਿੰਦ-ਖੂੰਹਦ ਤੋਂ ਇਲਾਵਾ ਸੀਵਰੇਜ ਅਤੇ ਘਰਾਂ ਦਾ ਕੂੜਾ ਤੱਕ ਬੁੱਢੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਰਹਿੰਦ-ਖੂੰਹਦ ਨੂੰ ਬੁੱਢੇ ਨਾਲੇ ਵਿੱਚ ਸੁੱਟਣ ਤੋਂ ਰੋਕਣ ਲਈ ਟਰੀਟਮੈਂਟ ਪਲਾਂਟ ਵੀ ਤਿਆਰ ਹੋ ਰਿਹਾ ਹੈ। ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਟਰੀਟਮੈਂਟ ਪਲਾਂਟ ਦੇ ਚਾਲੂ ਹੁੰਦਿਆਂ ਹੀ ਸਿੱਧੀ ਰਹਿੰਦ-ਖੂੰਹਦ ਬੁੱਢੇ ਦਰਿਆ ਵਿੱਚ ਸੁੱਟਣ ਵਾਲਿਆਂ ’ਤੇ ਵੀ ਸਖਤੀ ਵਰਤੀ ਜਾਵੇਗੀ।

Advertisement

Advertisement