ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ਕੋਲੰਬੋ ਪੁੱਜਿਆ
08:11 AM Oct 20, 2024 IST
Advertisement
ਕੋਲੰਬੋ, 19 ਅਕਤੂਬਰ
ਸ੍ਰੀਲੰਕਾ ਜਲ ਸੈਨਾ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਜਲ ਸੈਨਾ ਦਾ ਤੇਜ਼ ਹਮਲਾ ਕਰਨ ਵਾਲਾ ਜੰਗੀ ਬੇੜਾ ਆਈਐੱਨਐੱਸ ਕਲਪੇਨੀ ਰਸਮੀ ਫੇਰੀ ਲਈ ਕੋਲੰਬੋ ਦੀ ਬੰਦਰਗਾਹ ’ਤੇ ਪਹੁੰਚ ਗਿਆ ਹੈ। ਲੈਫਟੀਨੈਂਟ ਕਮਾਂਡਰ ਜੋਨਾਥਨ ਸੁਨੀਲ ਐੱਸ ਕੋਠਾਰੀ ਦੀ ਅਗਵਾਈ ਵਾਲੇ ਇਸ 40 ਮੀਟਰ ਲੰਬੇ ਕਾਰ ਨਿਕੋਬਾਰ ਕਲਾਸ ਵਾਟਰਜੈੱਟ ਫਾਸਟ ਅਟੈਕ ਕਰਾਫਟ (ਐੱਫਏਸੀ) ’ਚ 70 ਕਰਮੀਆਂ ਦਾ ਅਮਲਾ ਹੈ। 14 ਅਕਤੂਬਰ, 2010 ਨੂੰ ਚਾਲੂ ਕੀਤੇ ਗਏ ਇਸ ਜੰਗੀ ਬੇੜੇ ਦਾ ਨਾਮ ਕੇਰਲ ਵਿੱਚ ਕੋਚੀ ਦੇ ਪੱਛਮੀ ਟਾਪੂਆਂ ਦੇ ਲਕਸ਼ਦੀਪ ਸਮੂਹ ’ਚ ਪੈਂਦੇ ਕਲਪੇਨੀ ਟਾਪੂ ਦੇ ਨਾਮ ’ਤੇ ਰੱਖਿਆ ਗਿਆ ਹੈ। ਭਾਰਤੀ ਹਾਈ ਕਮਿਸ਼ਨ ਨੇ ਇੱਥੇ ਬਿਆਨ ਵਿੱਚ ਕਿਹਾ ਕਿ ਜੰਗੀ ਬੇੜਾ 19 ਤੋਂ 21 ਅਕਤੂਬਰ ਤੱਕ ਬੰਦਰਗਾਹ ’ਤੇ ਰੁਕੇਗਾ। ਇਸ ਰਾਹੀਂ ਲਿਆਂਦੇ ਗਏ ਜ਼ਰੂਰੀ ਤਕਨੀਕੀ ਸਹਾਇਤਾ ਸਾਧਨ ਸ੍ਰੀਲੰਕਾ ਨੂੰ ਸੌਂਪੇ ਜਾਣਗੇ। -ਪੀਟੀਆਈ
Advertisement
Advertisement
Advertisement