ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖਿਆ ਤੇ ਮਹਿਲਾਵਾਂ ਬਿਨਾਂ ‘ਵਿਕਸਤ ਭਾਰਤ’ ਦੀ ਕਲਪਨਾ ਅਧੂਰੀ: ਧਨਖੜ

07:26 AM Sep 29, 2024 IST
ਉਪ ਰਾਸ਼ਟਰਪਤੀ ਜਗਦੀਪ ਧਨਖੜ ਜੈਪੁਰ ਵਿਚ ਆਈਆਈਐੈੱਸ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨਾਲ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਟੀਆਈ

ਜੈਪੁਰ, 28 ਸਤੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦੇਸ਼ ਦੇ ਵਿਕਾਸ ਵਿੱਚ ਮਹਿਲਾ ਸ਼ਕਤੀ ਅਤੇ ਸਿੱਖਿਆ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਤੋਂ ਬਿਨਾਂ ‘ਵਿਕਸਿਤ ਭਾਰਤ’ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਧਨਖੜ ਨੇ ਇੱਥੇ ਸਮਾਗਮ ਵਿੱਚ ਕਿਹਾ ਕਿ ਮਹਿਲਾ ਅਤੇ ਸਿੱਖਿਆ ਦੇਸ਼ ਨੂੰ ‘ਵਿਕਸਿਤ ਭਾਰਤ’ ਵੱਲ ਲਿਜਾਣ ਵਾਲੇ ਰੱਥ ਦੇ ਪਹੀਏ ਹਨ। ਉਨ੍ਹਾਂ ਜੈਪੁਰ ਦੇ ਇੰਡੀਆ ਇੰਟਰਨੈਸ਼ਨਲ ਸਕੂਲ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਉਪ ਰਾਸ਼ਟਰਪਤੀ ਨੇ ਕਿਹਾ, ‘ਮਹਿਲਾ ਅਤੇ ਸਿੱਖਿਆ ਤੋਂ ਬਿਨਾਂ ਅਸੀਂ ਵਿਕਸਿਤ ਭਾਰਤ ਦੀ ਕਲਪਨਾ ਨਹੀਂ ਕਰ ਸਕਦੇ। ਮਹਿਲਾ ਅਤੇ ਸਿੱਖਿਆ ਉਸ ਰੱਥ ਦੇ ਦੋ ਪਹੀਏ ਹਨ ਜੋ ਦੇਸ਼ ਨੂੰ ਚਲਾਉਣਗੇ।’
ਧਨਖੜ ਨੇ ਖਾਸ ਕਰ ਮਹਿਲਾਵਾਂ ਦੀ ਸਿੱਖਿਆ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ, ‘ਸਿੱਖਿਆ ਸਮਾਜ ਦਾ ਸਭ ਤੋਂ ਉੱਚਾ ਪੱਧਰ ਹੈ, ਇਹ ਬਰਾਬਰੀ ਲਿਆਉਂਦੀ ਹੈ ਅਤੇ ਲੋਕਤੰਤਰ ਦੀ ਪ੍ਰਫੁੱਲਤਾ ਲਈ ਇਹ ਇੱਕ ਲਾਜ਼ਮੀ ਜ਼ਰੂਰਤ ਵੀ ਹੈ। ਕਿਸੇ ਵੀ ਸਮਾਜ ਅੰਦਰ ਸਿੱਖਿਆ ਗ਼ੈਰ-ਬਰਾਬਰੀ ਨੂੰ ਦੂਰ ਕਰ ਕੇ ਬਰਾਬਰਤਾ ਲਿਆਉਂਦੀ ਹੈ। ਸਿੱਖਿਆ ਸਮਾਜਿਕ ਪ੍ਰਬੰਧ ਵਿੱਚ ਬਰਾਬਰੀ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਹੈ, ਸਿੱਖਿਆ ਲੋਕਤੰਤਰ ਦਾ ਆਧਾਰ ਹੈ। ਉਨ੍ਹਾਂ ਕਿਹਾ, ਵੇਦਾਂ ਵਿੱਚ ਮਹਿਲਾਵਾਂ ਦੀ ਸਿੱਖਿਆ ਅਤੇ ਉਨ੍ਹਾਂ ਦੀ ਭਾਗੀਦਾਰੀ ’ਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ। ਅਸੀਂ ਵਿਚਕਾਰ ਕਿਤੇ ਰਸਤਾ ਭਟਕ ਗਏ ਪਰ ਵੈਦਿਕ ਕਾਲ ਵਿਚ ਮਹਿਲਾਵਾਂ ਦਾ ਸਥਾਨ ਉੱਚ ਪੱਧਰ ’ਤੇ ਸੀ। ਉਹ ਨੀਤੀ ਘਾੜਾ, ਫੈਸਲਾ ਲੈਣ ਵਾਲੀਆਂ ਤੇ ਮਾਰਗਦਰਸ਼ਕ ਸਨ।’ -ਪੀਟੀਆਈ

Advertisement

Advertisement