ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਵਾਸੀਆਂ ਨੇ ਅਕਾਲ ਤਖ਼ਤ ਤੋਂ ਲੱਗੀ ਸੇਵਾ ਮੁਕੰਮਲ ਕੀਤੀ

11:24 AM Oct 29, 2023 IST
ਧਾਰਮਿਕ ਸੇਵਾ ਮੁਕੰਮਲ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਹੋਰ ਆਗੂਆਂ ਨਾਲ ਮੋਹਲਗੜ੍ਹ ਵਾਸੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਪਿਛਲੇ ਦਿਨੀ ਜ਼ਿਲ੍ਹੇ ਦੇ ਪਿੰਡ ਮੋਹਲਗੜ੍ਹ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਅਕਾਲ ਤਖਤ ਸਾਹਿਬ ਤੋਂ ਲੱਗੀ ਪੰਜ-ਰੋਜ਼ਾ ਧਾਰਮਿਕ ਸੇਵਾ ਅੱਜ ਪਿੰਡ ਨਿਵਾਸੀਆਂ ਵੱਲੋਂ ਮੁਕੰਮਲ ਕਰ ਲਈ ਗਈ ਹੈ। ਪਿੰਡ ਦੇ ਦਰਜ਼ਨਾ ਹੀ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਆਦਿ ਨੇ ਸੰਗਤ ਦੇ ਰੂਪ ’ਚ ਲਗਾਤਾਰ ਪੰਜ ਦਿਨਾ ਤੋਂ ਪਟਿਆਲਾ ਸਥਿਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਸੇਵਾ ਨਿਭਾਈ। ਸੇਵਾ ਮੁਕੰਮਲ ਹੋਣ ’ਤੇ ਪਿੰਡ ਲਈ ਰਵਾਨਗੀ ਤੋਂ ਪਹਿਲਾਂ ਸਮੁੱੱਚੀ ਸੰਗਤ ਗੁਰਦਵਾਰਾ ਸਾਹਿਬ ਨਤਮਸਤਕ ਹੋਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਾਪੁਰ ਨੇ ਸੰਗਤ ਨੂੰ ਗੁਰੂ ਘਰਾਂ ਵਿਚ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਹਰਵਿੰਦਰ ਕਾਲਵਾ ਤੇ ਰਣਧੀਰ ਖੱਟੜਾ ਆਦਿ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪਿੰਡ ਮੋਹਲਗੜ੍ਹ ਦੇ ਹੀ ਇੱਕ ਨੌਜਵਾਨ ਨੇ ਦਿਨ ਦਿਹਾੜੇ ਗੁਰਦੁਆਰਾ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਪਾੜਨ ਮਗਰੋਂ ਅੱਗ ਲਗਾ ਦਿੱਤੀ ਸੀ। ਪਿੰਡ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਹੈ। ਸਮੁੱਚੇ ਨਗਰ ਦੀ ਸਾਂਝੀ ਮੰਗ ’ਤੇ ਪਾਠੀ ਸਿੰਘ ਵੱਲੋਂ ਦਰਬਾਰ ਸਾਹਿਬ ਨੂੰ ਤਾਲਾ ਵੀ ਨਹੀਂ ਸੀ ਲਾਇਆ ਜਾਂਦਾ। ਉਸ ਦਿਨ ਇੱਕ ਵਿਆਹ ਸਮਾਗਮ ’ਚ ਜਾਣ ਮੌਕੇ ਵੀ ਦਰਬਾਰ ਸਾਹਿਬ ਨੂੰ ਤਾਲ਼ਾ ਨਹੀਂ ਸੀ ਲਾਇਆ ਗਿਆ। ਜਿਸ ਦੌਰਾਨ ਪਿੰਡ ਦੇ ਮਾਨਸਿਕ ਤੌਰ ’ਤੇ ਬਿਮਾਰ ਦੱਸੇ ਜਾਂਦੇ ਇੱਕ ਨੌਜਵਾਨ ਨੇ ਇਸ ਅਤਿ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇ ਦਿਤਾ। ਇਸ ਦੌਰਾਨ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਟੀਮ ਸਮੇਤ ਸਿੱਖ ਸੰਸਥਾਵਾਂ ਦੇ ਕਈ ਨੁਮਾਇੰਦੇ ਵੀ ਪਿੰਡ ਪੁੱਜੇ। ਇਸ ਇਕੱਤਰਤਾ ’ਚ ਲਏ ਗਏ ਫੈਸਲੇ ਤਹਿਤ ਹੀ ਨਗਰ ਨਿਵਾਸੀ ਪਸ਼ਚਾਤਾਪ ਲਈ ਸੰਗਤ ਦੇ ਰੂਪ ’ਚ 22 ਅਕਤੂਬਰ ਨੂੰ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਏ। ਜਿਸ ਦੌਰਾਨ ਹੀ ਉਨ੍ਹਾ ਨੂੰ ਪੰਜ ਦਿਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸੇਵਾ ਕਰਨ ਦੇ ਆਦੇਸ਼ ਜਾਰੀ ਹੋਏ ਸਨ। ਘਟਨਾ ਮਗਰੋਂ ਸ਼੍ਰੋਮਣੀ ਕਮੇਟੀ ਦੀ ਟੀਮ ਨੁਕਸਾਨੇ ਗਏ ਸਰੂਪ ਸਮੇਤ ਤਿੰਨ ਹੋਰ ਸਰੂਪ ਵੀ ਮੋਹਲਗੜ੍ਹ ਤੋਂ ਪਟਿਆਲਾ ਲੈ ਆਈ ਸੀ। ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਦਾ ਕਹਿਣਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਮਗਰੋਂ ਇਹ ਸਰੂਪ ਪਿੰਡ ਦੇ ਗੁਰਦੁਆਰੇ ’ਚ ਸ਼ਸ਼ੋਭਿਤ ਕਰ ਦਿੱਤੇ ਜਾਣਗੇ।

Advertisement

Advertisement