For the best experience, open
https://m.punjabitribuneonline.com
on your mobile browser.
Advertisement

ਨਿਕਾਸੀ ਨਾਲਾ ਤੋੜਨ ਤੋਂ ਭੜਕੇ ਪਿੰਡ ਵਾਸੀ

08:09 PM Jun 29, 2023 IST
ਨਿਕਾਸੀ ਨਾਲਾ ਤੋੜਨ ਤੋਂ ਭੜਕੇ ਪਿੰਡ ਵਾਸੀ
Advertisement

ਐੱਨਪੀ ਧਵਨ

Advertisement

ਪਠਾਨਕੋਟ, 26 ਜੂਨ

ਪਿੰਡ ਚੱਕ ਧਾਰੀਵਾਲ ਵਿੱਚ ਨਹਿਰੀ ਵਿਭਾਗ ਵੱਲੋਂ ਨਾਲੇ ‘ਤੇ ਚਲਾਏ ਗਏ ਪੀਲੇ ਪੰਜੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੰਚਾਇਤ ਮੈਂਬਰ ਸਵਿੰਦਰ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਵਿੱਚ ਗੁਰਪਾਲ ਸਿੰਘ, ਸੱਤ ਪਾਲ, ਰਮੇਸ਼ ਪਾਲ, ਪੂਰਨ ਸਿੰਘ, ਅਨਿਲ ਕੁਮਾਰ, ਤ੍ਰਿਪਤਾ ਦੇਵੀ, ਜਗੀਰ ਕੌਰ, ਹਰਦੀਪ ਸਿੰਘ, ਬਲਜੀਤ ਸਿੰਘ ਆਦਿ ਨੇ ਕਿਹਾ ਕਿ ਨਰੋਟ ਮਹਿਰਾ ਪੁਲੀ ਤੋਂ ਉਨ੍ਹਾਂ ਦੇ ਪਿੰਡ ਚੱਕ ਧਾਰੀਵਾਲ ਵਿੱਚੋਂ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਨਾਲਾ ਬਣਿਆ ਹੋਇਆ ਹੈ ਜਿਸ ਵਿੱਚੋਂ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਹੋ ਰਿਹਾ ਸੀ ਪਰ ਵਿਭਾਗ ਨੇ ਪਿੰਡ ਦੇ ਇਸ ਨਿਕਾਸੀ ਨਾਲੇ ‘ਤੇ ਪੀਲਾ ਪੰਜਾ ਚਲਾ ਕੇ ਨਾਲੇ ਨੂੰ ਤੋੜ ਦਿੱਤਾ ਅਤੇ ਲੋਕਾਂ ਦੇ ਘਰਾਂ ਦੇ ਸਾਹਮਣੇ ਮਲਬੇ ਦੇ ਢੇਰ ਲਗਾ ਦਿੱਤੇ। ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਘਰਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਹਿਰੀ ਵਿਭਾਗ ਨੇ ਪਿੰਡ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਹੈ।

ਨਹਿਰੀ ਵਿਭਾਗ ਦੇ ਸਬੰਧਤ ਐਸਡੀਓ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਲੈ ਕੇ ਨਿਕਾਸੀ ਨਾਲੇ ਨੂੰ ਤੋੜਿਆ ਗਿਆ ਹੈ ਕਿਉਂਕਿ ਚੱਕ ਧਾਰੀਵਾਲ ਤੋਂ ਕਿਸਾਨਾਂ ਦੇ ਖੇਤਾਂ ਤੱਕ ਇਹ ਇੱਕ ਸਕੀਮ ਖਾਲ ਹੈ। ਜਿਸ ਕਾਰਨ ਇਸ ਨਾਲੇ ਨੂੰ ਤੋੜ ਕੇ ਕਿਸਾਨਾਂ ਦੇ ਖੇਤਾਂ ਵਿੱਚ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਸਤੇ ਖਾਲ ਬਣਾਇਆ ਜਾਵੇਗਾ।

Advertisement
Tags :
Advertisement
Advertisement
×