ਵਿਜੀਲੈਂਸ ਟੀਮ ਨੇ ਵਸੀਕਾ ਨਵੀਸ ਸਮੇਤ ਦੋ ਜਣੇ ਹਿਰਾਸਤ ਵਿੱਚ ਲਏ
07:04 AM May 23, 2024 IST
Advertisement
ਮਕਬੂਲ ਅਹਿਮਦ
ਕਾਦੀਆਂ, 22 ਮਈ
ਵਿਜੀਲੈਂਸ ਦੀ ਇੱਕ ਟੀਮ ਨੇ ਦੁਪਹਿਰ ਲਗਪਗ ਤਿੰਨ ਵਜੇ ਕਾਦੀਆਂ ਸਬ-ਤਹਿਸੀਲ ’ਚ ਸਥਿਤ ਵਸੀਕਾ ਨਵੀਸ ਕੇ ਪੀ ਸਿੰਘ ਧਾਲੀਵਾਲ ਦੇ ਟਿਕਾਣੇ ’ਤੇ ਛਾਪਾ ਮਾਰਿਆ। ਜਿਵੇਂ ਹੀ ਉਸ ਨੂੰ ਛਾਪੇ ਦਾ ਪਤਾ ਲੱਗਾ ਤਾਂ ਉਹ ਭੱਜ ਕੇ ਨਾਇਬ ਤਹਿਸੀਲਦਾਰ ਕਾਦੀਆਂ ਦੇ ਦਫ਼ਤਰ ਵੜ ਗਿਆ ਅਤੇ ਅੰਦਰੋਂ ਕੁੰਡੀ ਲੱਗਾ ਲਈ। ਵਿਜੀਲੈਂਸ ਦੀ ਟੀਮ ਨੇ ਦਰਵਾਜ਼ਾ ਤੋੜ ਕੇ ਕੇ ਪੀ ਸਿੰਘ ਧਾਲੀਵਾਲ ਨੂੰ ਕਾਬੂ ਕੀਤਾ। ਇਸੇ ਤਰ੍ਹਾਂ ਉਸ ਦੇ ਸਾਥੀ ਕੰਪਿਊਟਰ ਅਪਰੇਟਰ ਸੰਨੀ ਨੂੰ ਹਿਰਾਸਤ ਵਿੱਚ ਲੈ ਕੇ ਚਲੇ ਗਏ। ਜਾਣਕਾਰੀ ਮੁਤਾਬਕ ਵਿਜੀਲੈਂਸ ਗੁਰਦਾਸਪੁਰ ਦੀ ਟੀਮ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ ਅਤੇ ਦੋ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
Advertisement
Advertisement