ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਣਬੀਰ ਤੇ ਆਲੀਆ ਦੀ ‘ਜਮਾਲ ਕੁਡੂ’ ਦੇ ਟਰੈਕ ’ਤੇ ਨੱਚਦਿਆਂ ਦੀ ਵੀਡੀਓ ਵਾਇਰਲ

06:27 AM Jan 30, 2024 IST

ਮੁੰਬਈ: ਬੌਲੀਵੁੱਡ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਐਨੀਮਲ’ ਦੇ ਟਰੈਕ ‘ਜਮਾਲ ਕੁਡੂ’ ’ਤੇ ਨੱਚਦਿਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਵੀਡੀਓ ਗੁਜਰਾਤ ਵਿਚ ਹੋਏ ਫਿਲਮਫੇਅਰ ਐਵਾਰਡ ਸਮਾਗਮ ਦੀ ਹੈ ਜਿਸ ਵਿਚ ਦੋਵਾਂ ਨੂੰ ਬਿਹਤਰੀਨ ਅਦਾਕਾਰ ਐਲਾਨਿਆ ਗਿਆ ਹੈ। ਇਸ ਵੀਡੀਓ ਕਲਿੱਪ ਵਿੱਚ ਦੋਵੇਂ ‘ਜਮਾਲ ਕੁਡੂ’ ’ਤੇ ਬੌਬੀ ਦਿਓਲ ਵਾਂਗ ਨੱਚਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਨੇ ਸਿਰ ’ਤੇ ਇੱਕ ਗਲਾਸ ਰੱਖ ਕੇ ਡਾਂਸ ਕੀਤਾ। ਇਸ ਤੋਂ ਬਾਅਦ ਰਣਬੀਰ ਨੇ ਆਲੀਆ ਨਾਲ ਪਿਆਰ ਵੀ ਜਤਾਇਆ। ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਫਿਲਮ ’ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਨੇ ਕੰਮ ਕੀਤਾ ਹੈ। ਇਹ ਫਿਲਮ ਇੱਕ ਹਿੰਸਕ ਆਦਮੀ ’ਤੇ ਆਧਾਰਿਤ ਹੈ ਜੋ ਆਪਣੇ ਵਿਛੜੇ ਪਿਤਾ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਬਾਰੇ ਪਤਾ ਲਗਾਉਂਦਾ ਹੈ ਅਤੇ ਉਨ੍ਹਾਂ ਤੋਂ ਬਦਲਾ ਲੈਣ ਲਈ ਤਬਾਹੀ ਦੇ ਮਾਰਗ ’ਤੇ ਚੱਲਦਾ ਹੈ। ‘ਜਮਾਲ ਕੁਡੂ’ ਇਰਾਨੀ ਗੀਤ ਹੈ ਤੇ ਇਸ ਗੀਤ ਨਾਲ ਫਿਲਮ ਵਿਚ ਬੌਬੀ ਦਿਓਲ ਦੀ ਐਂਟਰੀ ਹੁੰਦੀ ਹੈ। ਦੱਸਣਾ ਬਣਦਾ ਹੈ ਕਿ ਇਸ ਗੀਤ ਨੂੰ ਯੂ ਟਿਊਬ ’ਤੇ ਹੁਣ ਤਕ ਦਸ ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। -ਆਈਏਐੱਨਐੱਸ

Advertisement

Advertisement
Advertisement