ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ‘ਲਾਪ੍ਰਵਾਹ’ ਸਨ: ਕਮਲ ਹਾਸਨ

07:28 AM Jun 24, 2024 IST

ਕੱਲਾਕੁਰਿਚੀ (ਤਾਮਿਲਨਾਡੂ), 23 ਜੂਨ
ਅਦਾਕਾਰ-ਸਿਆਸਤਦਾਨ ਕਮਲ ਹਾਸਨ ਨੇ ਅੱਜ ਇੱਥੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ, ਜਿਸ ਵਿੱਚ ਲਗਭਗ 53 ਲੋਕ ਮਾਰੇ ਗਏ ਹਨ, ਦੇ ਪੀੜਤ ‘ਲਾਪ੍ਰਵਾਹ’ ਸਨ ਅਤੇ ‘ਆਪਣੀ ਹੱਦ ਤੋਂ ਬਾਹਰ ਚਲੇ ਗਏ ਸਨ’। ਉਨ੍ਹਾਂ ਕਿਹਾ ਤਾਮਿਲਨਾਡੂ ਵਿੱਚ ‘ਕਾਫ਼ੀ’ ਸ਼ਰਾਬ ਉਪਲਬਧ ਹੈ; ਇੱਥੇ ਸਰਕਾਰੀ ਟੀਏਐੱਲਐੱਮਏਸੀ ਦੇ ਸ਼ਰਾਬ ਠੇਕਿਆਂ ਦੀ ਗਿਣਤੀ ਫਾਰਮੇਸੀਆਂ ਤੋਂ ਕਿਤੇ ਵੱਧ ਹੈ। ਮੱਕਲ ਨੀਧੀ ਮਾਇਮ (ਐੱਮਐੱਨਐੱਮ) ਦੇ ਸੰਸਥਾਪਕ ਇੱਥੇ ਇੱਕ ਹਸਪਤਾਲ ਵਿੱਚ ਦੁਖਾਂਤ ’ਚ ਬਚੇ ਲੋਕਾਂ ਨੂੰ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਮਲ ਨੇ ਕਿਹਾ, ‘‘ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ ਹੈ। ਪਰ ਇਨ੍ਹਾਂ ਪੀੜਤਾਂ ਨੂੰ ਇਹ ਸਮਝਣਾ ਪਵੇਗਾ ਕਿ ਉਹ ਆਪਣੀ ਹੱਦ ਨੂੰ ਬਾਹਰ ਚਲੇ ਗਏ ਹਨ ਅਤੇ ਲਾਪ੍ਰਵਾਹ ਹਨ। ਉਨ੍ਹਾਂ ਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਪਵੇਗਾ।’’ ਉਨ੍ਹਾਂ ਕਿਹਾ, ‘‘ਕਦੇ-ਕਦੇ ਸ਼ਰਾਬ ਪੀਣਾ ਠੀਕ ਹੈ ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਸੇ ਵੀ ਰੂਪ ਵਿੱਚ ਹੱਦ ਤੋਂ ਵੱਧ ਵਰਤੋਂ, ਭਾਵੇਂ ਉਹ ਖੰਡ ਹੋਵੇ ਜਾਂ ਕੁੱਝ ਹੋਰ, ਸਿਹਤ ਲਈ ਨੁਕਸਾਨਦੇਹ ਹੈ।’’ -ਪੀਟੀਆਈ

Advertisement

Advertisement