ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ ਦੀ ਵਰਕਸ਼ਾਪ ’ਚ ਖੜ੍ਹੀ ਗੱਡੀ ਦਾ ਹਿਮਾਚਲ ਪ੍ਰਦੇਸ਼ ’ਚ ਕੱਟਿਆ ਟੌਲ

08:02 AM Oct 22, 2024 IST

ਪੱਤਰ ਪ੍ਰੇਰਕ
ਪਟਿਆਲਾ, 21 ਅਕਤੂਬਰ
ਜੀਪ ਕੰਪਨੀ ਦੀ ਗੱਡੀ ਮੁਹਾਲੀ ਦੀ ਵਰਕਸ਼ਾਪ ਵਿੱਚ ਖੜ੍ਹੀ ਹੈ ਪਰ ਉਸ ਦਾ ਟੌਲ ਹਿਮਾਚਲ ਪ੍ਰਦੇਸ਼ ਦੇ ਬਾਲੋਹ ਟੌਲ ਪਲਾਜ਼ਾ ਤੋਂ ਕੱਟਿਆ ਗਿਆ ਹੈ। ਇਸ ਬਾਰੇ ਸੀਨੀਅਰ ਪੱਤਰਕਾਰ ਤੇ ਆਲ ਇੰਡੀਆ ਰੇਡੀਓ ਪਟਿਆਲਾ ਦੇ ਸਾਬਕਾ ਸਟੇਸ਼ਨ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਸੀਐੱਚ01ਬੀਵਾਈ 0567 ਮੁਹਾਲੀ ਦੀ ਜੀਪ ਵਰਕਸ਼ਾਪ ਵਿੱਚ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਕੋਲ ਮੋਬਾਈਲ ’ਤੇ 13:15:30 ਵਜੇ ਬਾਲੋਹ ਟੌਲ ਪਲਾਜ਼ਾ ਵੱਲੋਂ 65 ਰੁਪਏ ਕੱਟਣ ਦਾ ਸੰਦੇਸ਼ ਆਇਆ। ਇਸ ਬਾਰੇ ਗੱਡੀ ਕੋਲ ਖੜ੍ਹੇ ਯੁਵਰਾਜ ਸਿੰਘ ਯੂਵੀ ਨੇ ਕਿਹਾ ਕਿ ਗੱਡੀ 17 ਅਕਤੂਬਰ ਦੀ ਮੁਹਾਲੀ ਖੜ੍ਹੀ ਹੈ ਪਰ ਉਨ੍ਹਾਂ ਦਾ ਟੌਲ ਕੱਟ ਲਿਆ ਗਿਆ। ਇਸ ਬਾਰੇ ਸਬੰਧਤ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਉਹ ਵੀ ਇਹ ਸੁਣ ਕੇ ਹੈਰਾਨ ਹੋਏ ਤੇ ਉਨ੍ਹਾਂ ਇਸ ਬਾਰੇ ਪੜਤਾਲ ਕਰਾਉਣ ਦਾ ਭਰੋਸਾ ਦਿੱਤਾ।

Advertisement

Advertisement