ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੌੜ ਲਾ ਰਿਹੈ ਮਹਾਰਾਸ਼ਟਰ ਦਾ ਵੈਭਵ

06:43 AM Nov 20, 2024 IST
ਯਾਤਰਾ ਦੌਰਾਨ ਮਾਛੀਵਾੜਾ ਪੁੱਜਿਆ ਵੈਭਵ ਆਪਣੇ ਸਾਥੀਆਂ ਨਾਲ। -ਫੋਟੋ: ਟੱਕਰ

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਨਵੰਬਰ
ਮਹਾਰਾਸ਼ਟਰ ਦਾ ਨੌਜਵਾਨ ਵੈਭਵ ਸ਼ਿੰਦੇ ਗਿੰਨੀਜ਼ ਬੁੱਕ ਵਿੱਚ ਦਰਜ ਵਿਸ਼ਵ ਰਿਕਾਰਡ ਤੋੜਨ ਲਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੌੜ ਲਾ ਰਿਹਾ ਹੈ। ਅੱਜ ਮਾਛੀਵਾੜਾ ਸਾਹਿਬ ਪੁੱਜੇ ਵੈਭਵ ਸ਼ਿੰਦੇ ਨੇ ਦੱਸਿਆ ਕਿ ਹਰਿਆਣਾ ਦੇ ਇੱਕ ਨੌਜਵਾਨ ਨੇ 52 ਦਿਨਾਂ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੌੜ ਲਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ ਤੇ ਇਸ ਰਿਕਾਰਡ ਨੂੰ ਤੋੜਨ ਲਈ ਉਸ ਨੇ 11 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੌਕ ਵਿੱਚ ਤਿਰੰਗਾ ਲਹਿਰਾ ਕੇ ਦੌੜ ਸ਼ੁਰੂ ਕੀਤੀ। ਉਸ ਦਾ ਉਦੇਸ਼ 3600 ਕਿਲੋਮੀਟਰ ਦੇ ਇਸ ਸਫ਼ਰ ਨੂੰ 47 ਦਿਨਾਂ ਵਿੱਚ ਪੂਰਾ ਕਰਨ ਦਾ ਹੈ।
ਇਸ ਦੇ ਨਾਲ ਹੀ ਵੈਭਵ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਰੋਜ਼ਾਨਾਂ ਕਸਰਤ ਕਰਨ, ਖੇਡ ਮੈਦਾਨਾਂ ਵਿੱਚ ਜਾਣ, ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਨਾ ਚਾਹੁੰਦਾ ਹੈ। ਇਸ ਯਾਤਰਾ ਵਿੱਚ ਵੈਭਵ ਨਾਲ ਉਸ ਦੇ ਦੋਸਤ ਸ਼ਿਵਾ ਈਕੜੇ, ਸਤੀਸ਼ ਸੁਤਾਰੂ ਤੇ ਜਤਿਨ ਕੁਮਾਰ ਵੀ ਉਸ ਦਾ ਸਾਥ ਦੇ ਰਹੇ ਹਨ।
ਵਿਸ਼ਵ ਰਿਕਾਰਡ ਤੋੜਨ ਲਈ ਦੌੜ ਰਹੇ ਵੈਭਵ ਦੀ ਇਸ ਯਾਤਰਾ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਨ੍ਹਾਂ ਦਾ ਪੁੱਤਰ ਐੱਮਪੀ ਸ਼੍ਰੀਕਾਂਤ ਸ਼ਿੰਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਵੈਭਵ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਲਗਪਗ 10 ਤੋਂ 12 ਲੱਖ ਰੁਪਏ ਖਰਚਾ ਆਵੇਗਾ ਜੋ ਮੁੱਖ ਮੰਤਰੀ ਵੱਲੋਂ ਦਿੱਤਾ ਜਾਵੇਗਾ। ਵੈਭਵ ਨੇ ਕਿਹਾ ਕਿ ਉਹ ਆਪਣੀ ਇਸ ਯਾਤਰਾ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸਿਹਤ ਅਤੇ ਆਲੇ-ਦੁਆਲੇ ਵੱਲ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਨਾ ਚਾਹੁੰਦਾ ਹੈ ਤਾਂ ਜੋ ਉਹ ਵਧੇਰੇ ਤੰਦਰੁਸਤ ਜੀਵਨ ਜਿਉਂ ਸਕਣ।

Advertisement

ਪੰਜਾਬ ਵਾਸੀਆਂ ਤੋਂ ਮਿਲ ਰਿਹੈ ਭਰਵਾਂ ਪਿਆਰ

ਵੈਭਵ ਨੇ ਦੱਸਿਆ ਕਿ ਪੰਜਾਬ ’ਚ ਦਾਖਲ ਹੋਣ ਮਗਰੋਂ ਉਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਇਥੋਂ ਦੇ ਵਸਨੀਕ ਉਸ ਨੂੰ ਘਰੇ ਬੁਲਾ ਕੇ ਸਤਿਕਾਰ ਦੇ ਰਹੇ ਹਨ। ਵੈਭਵ ਨੇ ਕਿਹਾ ਕਿ ਯਾਤਰਾ ਦੌਰਾਨ ਜਦੋਂ ਵੀ ਉਹ ਕਿਸੇ ਗੁਰਦੁਆਰੇ ਵਿੱਚ ਰੁਕਦਾ ਹੈ ਤਾਂ ਉੱਥੇ ਗੁਰੂ ਦਾ ਲੰਗਰ, ਪ੍ਰਸ਼ਾਦਾ ਤੇ ਲੋਕਾਂ ਦਾ ਪਿਆਰ ਉਸ ਨੂੰ ਭਾਵੁਕ ਕਰ ਦਿੰਦਾ ਹੈ। ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਨੇ ਉਸ ਦਾ ਦਿਲ ਜਿੱਤ ਲਿਆ ਹੈ।

Advertisement
Advertisement