ਏਆਈ ਦੀ ਵਰਤੋਂ ਨਾਲ ਕਈ ਗੁੰਝਲਦਾਰ ਮਸਲੇ ਖੜ੍ਹੇ ਹੁੰਦੇ ਨੇ: ਚੀਫ ਜਸਟਿਸ
08:03 AM Apr 14, 2024 IST
ਨਵੀਂ ਦਿੱਲੀ: ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਆਧੁਨਿਕ ਪ੍ਰਕਿਰਿਆਵਾਂ ’ਚ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਨਾਲ ਅਜਿਹੇ ਗੁੰਝਲਦਾਰ ਨੈਤਿਕ, ਕਾਨੂੰਨੀ ਅਤੇ ਵਿਹਾਰਕ ਮਸਲੇ ਖੜ੍ਹੇ ਹੁੰਦੇ ਹਨ ਜਿਨ੍ਹਾਂ ਦੀ ਵਿਆਪਕ ਸਮੀਖਿਆ ਦੀ ਲੋੜ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤੀ ਫ਼ੈਸਲਿਆਂ ਦੇ ਮਾਮਲੇ ’ਚ ਇਸ ਦੀ ਵਰਤੋਂ ਮੌਕਿਆਂ ਅਤੇ ਚੁਣੌਤੀਆਂ ਦੋਹਾਂ ਨੂੰ ਹੀ ਪੇਸ਼ ਕਰਦੀ ਹੈ ਜਿਨ੍ਹਾਂ ’ਤੇ ਡੂੰਘਾਈ ਨਾਲ ਵਿਚਾਰ ਕਰਨ ਦੀ ਲੋੜ ਹੈ। -ਪੀਟੀਆਈ
Advertisement
Advertisement