For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਨੇ ਚੀਨ ਦੀਆਂ ਤਿੰਨ ਤੇ ਬੇਲਾਰੂਸ ਦੀ ਇੱਕ ਕੰਪਨੀ ’ਤੇ ਪਾਬੰਦੀ ਲਾਈ

07:21 AM Apr 21, 2024 IST
ਅਮਰੀਕਾ ਨੇ ਚੀਨ ਦੀਆਂ ਤਿੰਨ ਤੇ ਬੇਲਾਰੂਸ ਦੀ ਇੱਕ ਕੰਪਨੀ ’ਤੇ ਪਾਬੰਦੀ ਲਾਈ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਉਪਕਰਨ ਮੁਹੱਈਆ ਕਰਾਉਣ ਨੂੰ ਲੈ ਕੇ ਚੀਨ ਦੀਆਂ ਤਿੰਨ ਤੇ ਬੇਲਾਰੂਸ ਦੀ ਇੱਕ ਕੰਪਨੀ ’ਤੇ ਪਾਬੰਦੀ ਲਗਾਈ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਚੀਨ ਦੀਆਂ ਜਿਹੜੀਆਂ ਤਿੰਨ ਕੰਪਨੀਆਂ ’ਤੇ ਪਾਬੰਦੀ ਲਾਈ ਹੈ ਉਨ੍ਹਾਂ ਵਿੱਚ ਸ਼ਿਆਨ ਲੌਂਗਡੇ ਟੈਕਨਾਲੌਜੀ ਡਿਵੈਲਪਮੈਂਟ, ਤਿਆਨਜਿਨ ਕ੍ਰਿਏਟਿਵ ਸੌਰਸ ਇੰਟਰਨੈਸ਼ਨਲ ਟਰੇਡ ਅਤੇ ਗ੍ਰਾਨਪੈਕਟ ਕੰਪਨੀ ਲਿਮਿਟਡ ਸ਼ਾਮਲ ਹਨ ਜਦਕਿ ਬੇਲਾਰੂਸ ਦੇ ਮਿੰਸਕ ਵ੍ਹਹੀਲ ਟਰੈਕਟਰ ਪਲਾਂਟ ’ਤੇ ਪਾਬੰਦੀ ਲਾਈ ਗਈ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿੱਲਰ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਸਮੂਹਿਕ ਤਬਾਹਕੁਨ ਹਥਿਆਰਾਂ ਦੇ ਪਸਾਰ ’ਚ ਯੋਗਦਾਨ ਦਿੱਤਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×