ਅਮਰੀਕਾ ਵੱਲੋਂ ਯਮਨ ਦੇ ਹੂਤੀ ਬਾਗ਼ੀਆਂ ਦੇ ਬੰਕਰਾਂ ’ਤੇ ਹਮਲਾ
07:14 AM Oct 18, 2024 IST
Advertisement
ਦੁਬਈ:
Advertisement
ਅਮਰੀਕਾ ਦੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਬੀ-2 ਬੰਬਾਰਾਂ ਤੋਂ ਯਮਨ ਦੇ ਹੂਤੀ ਬਾਗ਼ੀਆਂ ਦੇ ਬੰਕਰਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ। ਅਧਿਕਾਰੀਆਂ ਮੁਤਾਬਕ ਹਮਲੇ ’ਚ ਨੁਕਸਾਨ ਬਾਰੇ ਫੌਰੀ ਕੁਝ ਵੀ ਨਹੀਂ ਪਤਾ ਲਗ ਸਕਿਆ ਹੈ। ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਬੀ-2 ਸਪਿਰਿਟ ਦੀ ਵਰਤੋਂ ਕਰਨਾ ਆਮ ਗੱਲ ਨਹੀਂ ਹੈ। ਇਹ ਅਜਿਹੇ ਬੰਬਾਰ ਹਨ ਜੋ ਦੁਸ਼ਮਣ ਦੀ ਨਜ਼ਰ ’ਚ ਆਏ ਬਿਨਾਂ ਹਮਲਾ ਕਰ ਸਕਦੇ ਹਨ। ਗਾਜ਼ਾ ਪੱਟੀ ’ਚ ਹਮਾਸ ਖ਼ਿਲਾਫ਼ ਇਜ਼ਰਾਈਲ ਦੇ ਹਮਲਿਆਂ ਦੇ ਵਿਰੋਧ ’ਚ ਹੂਤੀ ਬਾਗ਼ੀ ਲਾਲ ਸਾਗਰ ’ਚ ਕਈ ਮਹੀਨਿਆਂ ਤੋਂ ਬੇੜਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੂਤੀਆਂ ਦੇ ‘ਅਲ-ਮਸੀਰਾ’ ਸੈਟੇਲਾਈਟ ਨਿਊਜ਼ ਚੈਨਲ ਨੇ ਦੱਸਿਆ ਕਿ ਯਮਨ ਦੀ ਰਾਜਧਾਨੀ ਸਨਾ ਨੇੜਲੇ ਸਾਦਾ ਇਲਾਕੇ ’ਚ ਹਵਾਈ ਹਮਲੇ ਹੋਏ ਹਨ। ਸਾਲ 2014 ਤੋਂ ਹੂਤੀ ਬਾਗ਼ੀਆਂ ਨੇ ਸਨਾ ’ਤੇ ਕਬਜ਼ਾ ਕੀਤਾ ਹੋਇਆ ਹੈ। -ਏਪੀ
Advertisement
Advertisement