For the best experience, open
https://m.punjabitribuneonline.com
on your mobile browser.
Advertisement

ਸ਼ੁਭਕਰਨ ਦੀਆਂ ਅਸਥੀਆਂ ਦਾ ਕਲਸ਼ ਕਿਸਾਨੀ ਮੋਰਚਿਆਂ ’ਤੇ ਲਿਆਂਦਾ

07:26 AM Mar 16, 2024 IST
ਸ਼ੁਭਕਰਨ ਦੀਆਂ ਅਸਥੀਆਂ ਦਾ ਕਲਸ਼ ਕਿਸਾਨੀ ਮੋਰਚਿਆਂ ’ਤੇ ਲਿਆਂਦਾ
ਖਨੌਰੀ ਹੱਦ ’ਤੇ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਨੂੰ ਸਿਜਦਾ ਕਰਦੇ ਹੋਏ ਕਿਸਾਨ ਆਗੂ।
Advertisement

ਸਰਬਜੀਤ ਭੰਗੂ/ਗੁਰਦੀਪ ਲਾਲੀ/ਹਰਜੀਤ ਸਿੰਘ
ਪਟਿਆਲਾ/ਸੰਗਰੂਰ/ਖਨੌਰੀ, 15 ਮਾਰਚ
ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਸਮਰਪਿਤ 16 ਮਾਰਚ ਤੋਂ ਕਲਸ਼ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਬੱਲ੍ਹੋ ਪਿੰਡ ਤੋਂ ਸ਼ਹੀਦ ਕਿਸਾਨ ਦੀਆਂ ਅਸਥੀਆਂ ’ਤੇ ਆਧਾਰਿਤ ਕਲਸ਼ ਅੱਜ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਲਿਆਂਦਾ ਗਿਆ। ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦਾ ਕਲਸ਼ ਪਹਿਲਾਂ ਖਨੌਰੀ ਬਾਰਡਰ ’ਤੇ ਪੁੱਜਿਆ ਤਾਂ ਮਾਹੌਲ ਭਾਵੁਕ ਹੋ ਗਿਆ। ਕਿਸਾਨਾਂ ਵਲੋਂ ਸ਼ਹੀਦ ਸ਼ੁਭਕਰਨ ਸਿੰਘ ਅਮਰ ਰਹੇ ਆਦਿ ਨਾਅਰੇ ਲਾਏ ਗਏ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਭਿਮੰਨਿਊ ਕੋਹਾੜ ਆਦਿ ਮੌਜੂਦ ਸਨ।
ਇਹ ਕਲਸ਼ ਯਾਤਰਾ ਭਲਕੇ ਸਵੇਰੇ 11 ਵਜੇ ਸ਼ੰਭੂ ਤੋਂ ਸ਼ੁਰੂ ਹੋ ਕੇ ਮੁਹਾਲੀ ਅਤੇ ਚੰਡੀਗੜ੍ਹ ਰਾਹੀਂ ਹੁੰਦੀ ਹੋਈ ਹਰਿਆਣਾ ਅੰਦਰ ਦਾਖਲ ਹੋਵੇਗੀ। ਇਸ ਕਲਸ਼ ਯਾਤਰਾ ਸਬੰਧੀ ਸ਼ੰਭੂ ਬਾਰਡਰ ’ਤੇ ਅੱਜ ਮਨਜੀਤ ਰਾਏ, ਗੁਰਅਮਨੀਤ ਮਾਂਗਟ, ਦਿਲਬਾਗ ਹਰੀਗੜ੍ਹ, ਮਲਕੀਤ ਗੁਲਾਮੀਵਾਲਾ, ਚਮਕੌਰ ਉਸਮਾਨਵਾਲਾ ਤੇ ਗੁਰਵਿੰਦਰ ਆਜ਼ਾਦ ਨੇ ਪ੍ਰੈੱਸ ਕਾਨਫਰੰਸ ਕੀਤੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਪੁੱਜੇਗੀ।

Advertisement

Advertisement
Author Image

joginder kumar

View all posts

Advertisement
Advertisement
×