ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਮੰਤਰੀ ਨੇ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਿਆ

10:22 AM Oct 04, 2024 IST
ਮਾਤਾ ਮਨਸਾ ਦੇਵੀ ਮੰਦਰ ਵਿੱਚ ਪੁੱਜੇ ਅਨੁਰਾਗ ਠਾਕੁਰ। -ਫੋਟੋ: ਨਿਤਿਨ ਮਿੱਤਲ

ਪੀ.ਪੀ. ਵਰਮਾ
ਪੰਚਕੂਲਾ, 3 ਅਕਤੂਬਰ
ਮਾਤਾ ਮਨਸਾ ਦੇਵੀ ਨਰਾਤਿਆ ਸਬੰਧੀ ਮੇਲਾ ਸ਼ੁਰੂ ਹੋ ਗਿਆ। ਅੱਜ ਸਵੇਰੇ ਮੇਲੇ ਦੇ ਪਹਿਲੇ ਦਿਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਿਆ ਅਤੇ ਮੇਲੇ ਦੇ ਪ੍ਰਬੰਧਾਂ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਪੰਚਕੂਲਾ ਡੀਸੀ ਯਸ਼ ਗਰਗ ਨੇ ਅੱਜ ਪਹਿਲੇ ਨਰਾਤੇ ਮੌਕੇ ਮਾਤਾ ਮਨਸਾ ਦੇਵੀ ਮੰਦਰ ਵਿਖੇ ਮਹਾਮਾਈ ਦੀ ਪੂਜਾ ਅਰਚਨਾ ਕੀਤੀ ਅਤੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਹਵਨ-ਯੱਗ ਕੀਤਾ ਅਤੇ ਹਵਨ ਵਿੱਚ ਮੱਥਾ ਟੇਕਿਆ। ਮਾਤਾ ਮਨਸਾ ਦੇਵੀ ਸਥਾਨ ਪੂਜਾ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਬਾਂਸਲ ਨੇ ਮੁੱਖ ਪ੍ਰਸ਼ਾਸਕ ਨੂੰ ਮਾਤਾ ਮਨਸਾ ਦੇਵੀ ਦੀ ਮੂਰਤੀ ਭੇਟ ਕੀਤੀ। ਇਸ ਮੌਕੇ ਪੂਜਾ ਸਥਾਨ ਬੋਰਡ ਦੀ ਸਕੱਤਰ ਸ਼ਾਰਦਾ ਪ੍ਰਜਾਪਤੀ, ਐੱਸਡੀਓ ਰਾਕੇਸ਼ ਪਾਹੂਜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੇਲੇ ਵਿੱਚ ਉੱਤਰ ਭਾਰਤ ਦੇ ਲੱਖਾਂ ਤੋਂ ਸ਼ਰਧਾਲੂ ਮੱਥਾਂ ਟੇਕਣ ਲਈ ਇਸ ਮੰਦਰ ’ਚ ਪੁੱਜਦੇ ਹਨ। ਮਾਤਾ ਮਨਸਾ ਦੇਵੀ ਮੰਦਰ ਵਿੱਚ ਮੇਲੇ ਦੌਰਾਨ 450 ਦੇ ਕਰੀਬ ਪੁਲੀਸ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ ਅਤੇ ਮੰਦਰ ਦੀ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਵੇਗੀ। ਮੇਲੇ ਦੌਰਾਨ ਕਿਸੇ ਵੀ ਐਂਮਰਜੈਸੀ ਸਥਿਤੀ ਨਾਲ ਨਜਿੱਠਣ ਲਈ ਕਈ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

Advertisement

Advertisement