For the best experience, open
https://m.punjabitribuneonline.com
on your mobile browser.
Advertisement

ਜਨਮ ਦਿਨ ਦੀ ਪਾਰਟੀ ’ਚ ਬਿਨ ਬੁਲਾਏ ਮਹਿਮਾਨਾਂ ਨੇ ਪਾਇਆ ਖੌਰੂ

11:03 AM Oct 14, 2024 IST
ਜਨਮ ਦਿਨ ਦੀ ਪਾਰਟੀ ’ਚ ਬਿਨ ਬੁਲਾਏ ਮਹਿਮਾਨਾਂ ਨੇ ਪਾਇਆ ਖੌਰੂ
Advertisement

ਪੱਤਰ ਪ੍ਰੇਰਕ
ਲੰਬੀ, 13 ਅਕਤੂਬਰ
ਪਿੰਡ ਚੰਨੂ ਵਿੱਚ ਬੱਚੇ ਦੀ ਜਨਮ ਦਿਨ ਪਾਰਟੀ ਵਿੱਚ ਬਿਨਾਂ ਬੁਲਾਏ ਦਰਜਨ ਭਰ ਮਹਿਮਾਨਾਂ ਨੇ ਡੀਜੇ ਉੱਪਰ ਰਿਸ਼ਤੇਦਾਰ ਔਰਤਾਂ ਨਾਲ ਜਬਰੀ ਨਾਚ ਕੀਤਾ ਅਤੇ ਇਤਰਾਜ਼ ਕਰਨ ’ਤੇ ਰਿਸ਼ਤੇਦਾਰਾਂ ਸਮੇਤ ਘਰ ਦੇ ਮੈਂਬਰਾਂ ਦੀ ਮਾਰ-ਕੁੱਟ ਕਰਕੇ ਡੀਜੇ ਸਮੇਤ ਘਰ ਦਾ ਲਗਪਗ ਸਾਰਾ ਸਾਮਾਨ ਬੁਰੀ ਤਰ੍ਹਾਂ ਭੰਨ-ਤੋੜ ਦਿੱਤਾ ਗਿਆ। ਦੋਵੇਂ ਧਿਰਾਂ ਦੇ ਤਿੰਨ ਜਣੇ ਜ਼ਖਮੀ ਹੋਏ ਹਨ। ਦੋਸ਼ ਹੈ ਕਿ ਮੁਲਜ਼ਮ ਘਰੋਂ ਕਰੀਬ 35 ਹਜ਼ਾਰ ਰੁਪਏ ਨਗਦ, ਸੋਨੇ ਚਾਂਦੀ ਦੇ ਗਹਿਣੇ ਅਤੇ ਬੱਚੇ ਅਤੇ ਉਸ ਦੀ ਮਾਂ ਨੂੰ ਰਿਸ਼ਤੇਦਾਰਾਂ ਤੋਂ ਸ਼ਗਨ ਵਜੋਂ ਮਿਲੇ ਰੁਪਏ ਵੀ ਲੁੱਟ ਕੇ ਲੈ ਗਏ। ਲੰਬੀ ਥਾਣਾ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਪਿੰਡ ਬਾਦਲ ਦੇ ਸਿਵਲ ਹਸਪਤਾਲ ਅਤੇ ਦੂਜੀ ਧਿਰ ਦੇ ਅਮਨਦੀਪ ਅਤੇ ਰਾਜੂ ਬਠਿੰਡਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Advertisement

Advertisement
Advertisement
Author Image

sukhwinder singh

View all posts

Advertisement