ਲਾਵਾਰਸ ਮਿਲੀ ਬੱਚੀ ਬਾਲ ਸੁਰੱਖਿਆ ਯੂਨਿਟ ਨੂੰ ਸੌਂਪੀ
10:36 AM Aug 31, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਗਸਤ
ਸੰਗਰੂਰ ਜ਼ਿਲ੍ਹਾ ਪੁਲੀਸ ਨੂੰ ਖਨੌਰੀ ਨਹਿਰ ਤੋਂ ਬੀਤੀ ਰਾਤ ਲਾਵਾਰਸ ਹਾਲਤ ਵਿੱਚ ਬੱਚੀ ਮਿਲੀ ਹੈ, ਜਿਸ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸੰਗਰੂਰ ਨੂੰ ਸੌਂਪ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਵਨੀਤ ਕੌਰ ਤੂਰ ਨੇ ਦੱਸਿਆ ਕਿ ਇਸ ਬੱਚੀ ਨੇ ਆਪਣਾ ਨਾਂ ਦੀਪਾਂਸ਼ੂ ਦੱਸਿਆ ਹੈ ਪਰ ਉਹ ਪਰਿਵਾਰਕ ਮੈਂਬਰਾਂ ਦਾ ਪਤਾ ਨਹੀਂ ਦੱਸ ਰਹੀ। ਉਨ੍ਹਾਂ ਅਪੀਲ ਕੀਤੀ ਕਿ ਜੇ ਇਸ ਬੱਚੀ ਬਾਰੇ ਕੋਈ ਵੀ ਜਾਣਕਾਰੀ ਪਤਾ ਹੋਵੇ ਤਾਂ ਉਹ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸੰਗਰੂਰ ਨਾਲ ਮੋਬਾਈਲ ਨੰਬਰ 92566-16132 ’ਤੇ ਸੰਪਰਕ ਕਰ ਸਕਦੇ ਹਨ।
Advertisement
Advertisement