ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਗਰਾਹਾਂ ਜਥੇਬੰਦੀ ਨੇ ਦੋ ਘਰਾਂ ਦੇ ਕਬਜ਼ਾ ਵਾਰੰਟ ਰੁਕਵਾਏ

06:44 AM Jul 05, 2024 IST
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਆਗੂ ਵਾਰੰਟ ਕਬਜ਼ੇ ਦਾ ਵਿਰੋਧ ਕਰਦੇ ਹੋਏ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨੇ ਸੰਗਤੀਵਾਲਾ ਪਿੰਡ ਵਿੱਚ 2 ਘਰਾਂ ਦੇ ਵਾਰੰਟ ਕਬਜ਼ੇ ਰੁਕਵਾਏ। ਨੇੜਲੇ ਪਿੰਡ ਦੇ ਕਿਸਾਨਾਂ ਜਗਰਾਜ ਸਿੰਘ ਪੁੱਤਰ ਜਗਰੂਪ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਦੇ ਮਕਾਨਾਂ ਦਾ ਵਾਰੰਟ ਕਬਜ਼ਾ ਹੋਣ ਤੋਂ ਰੋਕਿਆ ਗਿਆ ਹੈ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਆਗੂ ਰਾਮ ਸਿੰਘ ਨੰਗਲਾ ਤੇ ਨਿੱਕਾ ਸਿੰਘ ਸੰਗਤੀਵਾਲਾ ਦੀ ਅਗਵਾਈ ’ਚ ਪਿੰਡ ਵਿੱਚ ਧਰਨਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਜਗਰਾਜ ਸਿੰਘ ਨੇ ਸੱਤ ਅੱਠ ਸਾਲ ਪਹਿਲਾਂ ਡੀਐੱਚਐੱਫਐੱਲ ਨਾਂ ਦੀ ਇਕ ਕੰਪਨੀ ਤੋਂ 13 ਲੱਖ ਰੁਪਏ ਹੋਮ ਲੋਨ ਲਿਆ ਸੀ ਉਸ ਤੋਂ ਬਾਅਦ ਇਹ ਕੰਪਨੀ ਭਗੌੜਾ ਹੋ ਗਈ ਅਤੇ ਇਸਦਾ ਸਾਰਾ ਕੰਮਕਾਰ ਪਿਰਮਲ ਕੈਪੀਟਲ ਅਤੇ ਹਾਊਸਿੰਗ ਫਾਇਨਾਂਸ ਲਿਮਟਿਡ ਕੰਪਨੀ ਨੇ ਸੰਭਾਲ ਲਿਆ ਸੀ। ਕਰੋਨਾ ਕਾਲ ਸਮੇਂ ਕਿਸ਼ਤਾਂ ਟੁੱਟਣ ਕਾਰਨ ਜਗਰਾਜ ਸਿੰਘ ਲੋਨ ਨਹੀਂ ਚੁਕਾ ਸਕਿਆ ਪਰ ਉਹ ਕੰਪਨੀ ਨੂੰ 14 ਹਜ਼ਾਰ ਦੇ ਹਿਸਾਬ ਨਾਲ ਅੱਧਾ ਪੈਸਾ ਕਿਸ਼ਤਾਂ ਰਾਹੀਂ ਅਦਾ ਕਰ ਚੁੱਕੇ ਹਨ। ਦੂਜਾ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੰਗਤੀਵਾਲਾ ਨੇ ਕਈ ਸਾਲ ਪਹਿਲਾਂ ਇਕੂਟਸ ਸਮਾਲ ਲਿਮਟਿਡ ਬੈਂਕ ਸੰਗਰੂਰ ਤੋਂ 2 ਲੱਖ 20 ਹਜ਼ਾਰ ਦਾ ਕਰਜ਼ ਲਿਆ ਸੀ, ਇਨ੍ਹਾਂ ਦੀਆਂ ਵੀ ਕਰੋਨਾ ਸਮੇਂ ਕਿਸ਼ਤਾਂ ਟੁੱਟ ਗਈਆਂ ਸਨ ਪਰ 6 ਹਜ਼ਾਰ ਦੇ ਹਿਸਾਬ ਨੂੰ 9 ਕਿਸ਼ਤਾਂ ਭਰ ਚੁੱਕੇ ਹਨ।
ਅੱਜ ਅਦਾਲਤ ਦੇ ਹੁਕਮਾਂ ਅਨੁਸਾਰ ਨਾਇਬ ਤਹਿਸੀਲਦਾਰ ਲਹਿਰਾਗਾਗਾ ਨੂੰ ਇਨ੍ਹਾਂ ਦੋਵੇ ਘਰਾਂ ਦੇ ਵਾਰੰਟ ਕਬਜ਼ੇ ਲੈਣ ਦਾ ਹੁਕਮ ਹੋਇਆ ਸੀ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਧਰਨਾ ਲੱਗਾ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਕਬਜ਼ੇ ਵਾਲੀ ਜਗ੍ਹਾ ’ਤੇ ਨਹੀਂ ਪੁੰਹੁਚਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਘਰਾਂ ਦਾ ਵਰੰਟ ਕਬਜ਼ਾ ਨਹੀਂ ਹੋਣ ਦੇਣਗੇ। ਅੱਜ ਦੇ ਧਰਨੇ ਨੂੰ ਰਾਮ ਸਿੰਘ ਨੰਗਲਾ, ਨਿੱਕਾ ਸਿੰਘ ਸੰਗਤੀਵਾਲਾ, ਅਜ਼ੈਬ ਸਿੰਘ ਪਿਸ਼ੌਰ,ਬੰਤਦਾਸ ਸੇਖੁਵਾਸ ਤੋਂ ਇਲਾਵਾ ਕਿਸਾਨ ਔਰਤਾਂ ਨੇ ਸਬੋਧਨ ਕੀਤਾ।

Advertisement

Advertisement
Advertisement