ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਮੰਜ਼ਿਲਾ ਇਮਾਰਤ ਡਿੱਗੀ

08:49 AM Aug 20, 2020 IST

ਪੱਤਰ ਪ੍ਰੇਰਕ
ਬਨੂੜ, 19 ਅਗਸਤ 

Advertisement

ਬਨੂੜ ਦੇ ਵਾਰਡ ਨੰਬਰ ਇੱਕ ਅਧੀਨ ਪੈਂਦੇ ਪਿੰਡ ਬੱਸੀ ਹਵੇਲੀ ਵਿੱਚ ਮਹੀਨਾ ਪਹਿਲਾਂ ਬਣਾਈ ਦੋ ਮੰਜ਼ਿਲਾਂ ਇਮਾਰਤ ਡਿੱਗ ਗਈ। ਖਾਲੀ ਇਮਾਰਤ ਹੋਣ ਵੱਡੇ ਦੁਖਾਂਤ ਤੋਂ ਬਚਾਅ ਹੋ ਗਿਆ। ਘਟਨਾ ਅੱਜ ਸਵੇਰੇ ਛੇ ਵਜੇ ਦੇ ਕਰੀਬ ਵਾਪਰੀ। ਮਕਾਨ ਮਾਲਕ ਸੁਖਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਥੂਹਾ ਨੇ ਦੱਸਿਆ ਕਿ ਉਨ੍ਹਾਂ ਦੇ ਗਵਾਂਢੀ ਨੇ ਉਨ੍ਹਾਂ ਦੇ ਮਕਾਨ ਦੀ ਦੀਵਾਰ ਦੇ ਨਾਲ 65 ਫ਼ੁੱਟ ਦੇ ਕਰੀਬ ਲੰਬੀਆਂ ਨੀਹਾਂ ਦੀ ਪੁਟਾਈ ਕਰਾਈ ਤੇ ਉਸ ਦੇ ਕਹਿਣ ਦੇ ਬਾਵਜੂਦ ਨੀਂਹ ਉਨ੍ਹਾਂ ਨਾਲੋਂ ਦੋ ਫੁੱਟ ਜ਼ਿਆਦਾ ਰੱਖੀ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਉਨ੍ਹਾਂ ਦੀ ਛੱਤ ਇੱਕ ਪਾਸੇ ਨੂੰ ਦਬ ਗਈ ਤੇ ਦੋਵੇਂ ਮੰਜ਼ਿਲਾਂ ਢਹਿ ਢੇਰੀ ਹੋ ਗਈਆਂ।

ਮਾਮਲੇ ਦੀ ਪੜਤਾਲ ਜਾਰੀ: ਜਾਂਚ ਅਧਿਕਾਰੀ

Advertisement

ਸਬੰਧਤ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਰਾਮ ਕ੍ਰਿਸ਼ਨ ਨੇ ਦਰਖਾਸਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦਾ ਸਾਰਥਿਕ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Advertisement
Tags :
ਇਮਾਰਤਡਿੱਗੀ,ਮੰਜ਼ਿਲਾ