ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਵਿੱਚ ਡਿੱਗਿਆ

09:31 AM Jun 15, 2024 IST
ਖੁਰਦਪੁਰ ਨਹਿਰ ’ਚ ਡਿੱਗਿਆ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ।

ਪੱਤਰ ਪ੍ਰੇਰਕ
ਜਲੰਧਰ, 14 ਜੂਨ
ਆਦਮਪੁਰ ਦੇ ਨੇੜੇ ਖੁਰਦਪੁਰ ਵਿੱਚ ਬੀਤੀ ਦੇਰ ਰਾਤ ਬਿਸਤ ਦੋਆਬਾ ਨਹਿਰ ਵਿਚ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਜਾ ਡਿੱਗਿਆ। ਇਸ ਕਾਰਨ ਟਰੱਕ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਆਦਮਪੁਰ ਵਿਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਨੇੜੇ ਨਸਰਾਲੇ ਡਿੱਪੂ ਤੋਂ ਐੱਚਪੀ ਗੈਸ ਨਾਲ ਭਰੇ ਸਿਲੰਡਰਾਂ ਵਾਲਾ ਟਰੱਕ ਨੰਬਰ ਪੀ.ਬੀ.13-ਬੀ.ਐੱਸ.-7258 ਜੋ ਕਿ ਜਲੰਧਰ ਵੱਲ ਜਾ ਰਿਹਾ ਸੀ, ਆਦਮਪੁਰ ਦੇ ਨੇੜੇ ਟਰੱਕ ਡਰਾਈਵਰ ਸੰਤੁਲਨ ਖੋਹ ਬੈਠਾ ਅਤੇ ਟਰੱਕ ਸਿੱਧਾ ਨਹਿਰ ਵਿਚ ਜਾ ਡਿੱਗਿਆ। ਇਸ ਟਰੱਕ ਵਿਚ ਗੈਸ ਨਾਲ ਭਰੇ 342 ਸਿਲੰਡਰ ਸਨ। ਅੱਜ ਸਵੇਰੇ ਪਹਿਲਾਂ ਸਿਲੰਡਰ ਬਾਹਰ ਕੱਢੇ ਗਏ, ਜਿਸ ਤੋਂ ਬਾਅਦ ਟਰੱਕ ਨੂੰ ਕਰੇਨ ਨਾਲ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ।

Advertisement

Advertisement