ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੱਕ ਚਾਲਕ ਨੇ ਤਿੰਨ ਗਾਵਾਂ ਤੇ ਇੱਕ ਕੁੱਤਾ ਦਰੜਿਆ

07:34 AM Sep 10, 2024 IST

ਪੱਤਰ ਪ੍ਰੇਰਕ
ਅਮਲੋਹ, 9 ਸਤੰਬਰ
ਇੱਥੇ ਇੱਕ ਟਰੱਕ ਨਾਭਾ ਚੌਕ ਅਤੇ ਗੋਬਿੰਦਗੜ੍ਹ ਚੌਕ ਵਿੱਚ ਕੱਲ ਰਾਤ ਸੜਕ ’ਤੇ ਘੁੰਮ ਰਹੀਆਂ ਤਿੰਨ ਗਾਵਾਂ ਅਤੇ ਇਕ ਕੁੱਤੇ ਨੂੰ ਕੁਚਲ ਗਿਆ। ਵੈਦਿਕ ਸਨਾਤਨ ਭਵਨ ਅਮਲੋਹ ਦੇ ਮੁਖੀ ਗੁਰੂ ਦੱਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਰਾਤ ਸਮੇਂ ਹੀ ਇਹ ਮਾਮਲਾ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਧਿਆਨ ਵਿਚ ਲਿਆਂਦਾ ਪਰ ਕੋਈ ਵੀ ਮੌਕੇ ’ਤੇ ਨਹੀਂ ਪੁੱਜਿਆ। ਸਮਾਜ ਸੇਵੀ ਸੁਭਾਸ਼ ਜੋਸ਼ੀ ਨੇ ਦੱਸਿਆ ਕਿ ਉਸ ਦੇ ਪੁੱਤਰ ਤਰੁਨ ਜੋਸ਼ੀ ਤੇ ਉਸ ਦੇ ਦੌਸਤ ਨੇ ਗਾਵਾਂ ਨੂੰ ਖਿੱਚ ਕੇ ਸੜਕ ਤੋਂ ਇਕ ਪਾਸੇ ਕੀਤਾ। ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ ਨੇ ਠੇਕੇਦਾਰ ਰਾਮ ਦਾਸ ਨਾਲ ਸਵੇਰੇ 5.30 ਵਜੇ ਸੰਪਰਕ ਕਰ ਕੇ ਮ੍ਰਿਤਕ ਗਊਆਂ ਨੂੰ ਸੜਕ ਤੋਂ ਹਟਾਉਣ ਲਈ ਕਿਹਾ। ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਗਊ ਸੈੱਸ ਲੈਣ ਦੇ ਬਾਵਜੂਦ ਪ੍ਰਸ਼ਾਸਨ ਪਸ਼ੂਆਂ ਨੂੰ ਗਊਸ਼ਾਲਾ ਭੇਜਣ ਦਾ ਪ੍ਰਬੰਧ ਨਹੀਂ ਕਰ ਰਿਹਾ।

Advertisement

Advertisement