ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੱਕ ਡਰਾਈਵਰ ਵੱਲੋਂ ਕਲੀਨਰ ਦਾ ਕਤਲ

11:29 AM May 26, 2024 IST

ਹਰਜੀਤ ਸਿੰਘ
ਡੇਰਾਬੱਸੀ, 25 ਮਈ
ਇਥੋਂ ਦੇ ਪਿੰਡ ਬੇਹੜਾ ਵਸਨੀਕ ਇਕ ਟਰੱਕ ਡਰਾਈਵਰ ਵੱਲੋਂ ਮਾਮੂਲੀ ਬਹਿਸ ਮਗਰੋਂ ਆਪਣੇ ਕਲੀਨਰ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਲੀਨਰ ਦੀ ਪਛਾਣ 65 ਸਾਲਾ ਦਾ ਬਲਵੀਰ ਸਿੰਘ ਵਾਸੀ ਪਿੰਡ ਬੇਹੜਾ ਦੇ ਰੂਪ ਵਿੱਚ ਹੋਈ ਹੈ ਜਦਕਿ ਮੁਲਜ਼ਮ ਦੀ ਪਛਾਣ ਵਲਾਇਤ ਸਿੰਘ ਵਜੋਂ ਹੋਈ ਹੈ।
ਥਾਣਾ ਮੁਖੀ ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ ਵਲਾਇਤ ਸਿੰਘ ਜੋ ਇਕ ਟਰੱਕ ਡਰਾਈਵਰ ਹੈ, ਦਸ ਦਿਨ ਪਹਿਲਾਂ ਇਥੋਂ ਮਾਲ ਲੈ ਕੇ ਕਲੀਨਰ ਬਲਵੀਰ ਸਿੰਘ ਨਾਲ ਕਾਨਪੁਰ, ਉੱਤਰ ਪ੍ਰਦੇਸ਼ ਚੱਕਰ ਲਾਉਣ ਲਈ ਗਿਆ ਸੀ। ਪੁਲੀਸ ਨੇ ਦੱਸਿਆ ਕਿ ਵਾਪਸੀ ਵਿੱਚ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਹਿਸ ਐਨੀ ਵਧ ਗਈ ਕਿ ਉਹ ਹੱਥੋਪਾਈ ਵਿੱਚ ਬਦਲ ਗਈ। ਰੋਹ ਵਿੱਚ ਆਏ ਵਲਾਇਤ ਸਿੰਘ ਨੇ ਬਲਵੀਰ ਸਿੰਘ ਦੀ ਐਨੀ ਕੁੱਟਮਾਰ ਕੀਤੀ ਕਿ ਉਸ ਦੀ ਮੌਤ ਹੋ ਗਈ। ਮੁਲਜ਼ਮ 23 ਮਈ ਨੂੰ ਕਤਲ ਕਰਨ ਮਗਰੋਂ ਇਸ ਨੂੰ ਕੁਦਰਤੀ ਮੌਤ ਦਿਖਾਉਣ ਦੇ ਲਈ ਲਾਸ਼ ਗੱਡੀ ਵਿੱਚ ਲੈ ਕੇ ਪਿੰਡ ਬੇਹੜਾ ਪਹੁੰਚ ਗਿਆ। ਇੱਥੇ ਉਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਦੱਸਿਆ ਕਿ ਰਾਹ ਵਿੱਚ ਉਸ ਦੀ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਪਰਿਵਾਰ ਨੇ ਉਸ ਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮ੍ਰਿਤਕ ਬਲਵੀਰ ਸਿੰਘ ਦੇ ਲੜਕੇ ਸੰਦੀਪ ਸਿੰਘ ਦੇ ਬਿਆਨ ’ਤੇ ਡਰਾਈਵਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਦੱਸਿਆ ਕਿ ਰਿਮਾਂਡ ਦੌਰਾਨ ਸਾਹਮਣੇ ਆਏਗਾ ਕਿ ਮੁਲਜ਼ਮ ਨੇ ਉਸਦਾ ਕਤਲ ਕਿਉਂ ਅਤੇ ਕਿਸ ਹਥਿਆਰ ਨਾਲ ਕੀਤਾ ਹੈ।

Advertisement

Advertisement
Advertisement