For the best experience, open
https://m.punjabitribuneonline.com
on your mobile browser.
Advertisement

ਟਰੱਕ ਨੂੰ ਅੱਗ ਲੱਗੀ, ਡਰਾਈਵਰ ਦਾ ਬਚਾਅ

07:23 AM Mar 18, 2024 IST
ਟਰੱਕ ਨੂੰ ਅੱਗ ਲੱਗੀ  ਡਰਾਈਵਰ ਦਾ ਬਚਾਅ
Advertisement

ਪੱਤਰ ਪ੍ਰੇਰਕ
ਪਠਾਨਕੋਟ, 17 ਮਾਰਚ
ਇੱਥੇ ਪਠਾਨਕੋਟ-ਮਾਧੋਪੁਰ ਡਿਫੈਂਸ ਰੋਡ ਤੇ ਲੰਘੀ ਰਾਤ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅਤੇ ਕੁੱਝ ਹੀ ਦੇਰ ਵਿੱਚ ਟਰੱਕ ਸੜ ਗਿਆ ਜਦਕਿ ਟਰੱਕ ਡਰਾਈਵਰ ਵਾਲ-ਵਾਲ ਬਚ ਗਿਆ। ਇਸ ਸਬੰਧੀ ਟਰੱਕ ਦੇ ਡਰਾਈਵਰ ਮਨੋਜ ਨੇ ਦੱਸਿਆ ਕਿ ਉਹ ਜੰਮੂ ਤੋਂ ਗੱਡੀ ਨੂੰ ਖਾਲੀ ਕਰਕੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਪੈਪਸੀ ਫੈਕਟਰੀ ਵਿੱਚ ਜਾ ਰਿਹਾ ਸੀ। ਉਹ ਰਾਤ 7:30 ਵਜੇ ਦੇ ਕਰੀਬ ਜਦੋਂ ਡਿਫੈਂਸ ਰੋਡ ’ਤੇ ਪਲਾਈ ਫੈਕਟਰੀ ਕੋਲ ਪੁੱਜਾ ਤਾਂ ਪਿੱਛੇ ਤੋਂ ਆ ਰਹੀ ਕਾਰ ਨੂੰ ਰਸਤਾ ਦੇਣ ਲਈ ਉਸ ਨੇ ਟਰੱਕ ਨੂੰ ਸਾਈਡ ’ਤੇ ਕੀਤਾ ਜਿਸ ਦੌਰਾਨ ਉਪਰ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਟਰੱਕ ਆ ਗਿਆ ਅਤੇ ਸਪਾਰਕਿੰਗ ਹੋਣ ਕਾਰਨ ਟਰੱਕ ਨੂੰ ਅੱਗ ਲੱਗ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਤਾਂ ਉਸ ਵੇਲੇ ਤੱਕ ਟਰੱਕ ਸੜ ਚੁੱਕਾ ਸੀ। ਫਾਇਰ ਮੁਲਾਜ਼ਮਾਂ ਨੇ ਪਾਣੀ ਛਿੜਕ ਕੇ ਅੱਗੇ ਅੱਗ ਫੈਲਣ ਤੋਂ ਬਚਾਅ ਕੀਤਾ।

Advertisement

Advertisement
Author Image

sanam grng

View all posts

Advertisement
Advertisement
×