ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ-2024’ ਅੱਜ ਤੋਂ

06:26 AM Mar 01, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਫਰਵਰੀ
‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ-2024’ ਪਹਿਲੀ ਮਾਰਚ ਦਿਨ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਐਕਸਪੋ ਰਾਹੀ ਲੋਕਾਂ ਦਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵਧੀਆਂ ਲੋਕੇਸ਼ਨਾਂ ’ਤੇ ਘਰ, ਜ਼ਮੀਨ ਅਤੇ ਦੁਕਾਨ ਖਰੀਦਣ ਦਾ ਸੁਫਨਾ ਜਲਦ ਪੂਰਾ ਹੋਵੇਗਾ। ਇੱਥੇ ਇਕੋਂ ਥਾਂ ’ਤੇ ਦੋ ਦਰਜਨ ਤੋਂ ਕੰਪਨੀਆਂ ਵੱਲੋਂ ਆਪੋ-ਆਪਣੇ ਪ੍ਰਾਜੈਕਟਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉੱਥੇ ਹੀ ਵੱਖ-ਵੱਖ ਬੈਂਕਾਂ ਵੱਲੋਂ ਲੋਕਾਂ ਨੂੰ ਲੋਨ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਈ ਜਾਣਗੀਆਂ। ਇਹ ਐਕਸਪੋ ਚੰਡੀਗੜ੍ਹ ਦੇ ਸੈਕਟਰ-34 ਦੇ ਐਗਜੀਬੀਸ਼ਨ ਗਰਾਊਂਡ ਵਿੱਚ ਪਹਿਲੀ ਤੋਂ 3 ਮਾਰਚ 2024 ਤੱਕ ਲਗਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਕੀਤਾ ਜਾਵੇਗਾ। ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ-2024’ ਵਿੱਚ ਹੈਂਪਟਨ ਸਕਾਈ ਰੀਏਲਿਟੀ ਲਿਮਟਿਡ (ਲੁਧਿਆਣਾ) ਮੁੱਖ ਪਾਰਟਨਰ ਰਹਿ ਰਹੇ ਹਨ। ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ-2024’ ਵਿੱਚ ਜਨਤਾ ਲੈਂਡ ਪ੍ਰਮੋਟਰਸ ਲਿਮਟਿਡ, ਓਮੈਕ ਗਰੁੱਪ, ਪੀਸੀਐੱਲ ਹਾਊਸਿੰਗ, ਕਰੇਡਾਈ ਪੰਜਾਬ, ਈਐੱਲ ਸਪਾਜ਼ੀਆ, ਇਸਕੋਨ ਪ੍ਰੀਮੇਰਾ, ਦਿ ਜ਼ੀਰਕ, ਫੋਰੇਸਟ ਹਿੱਲ ਰਿਸੋਰਟ, ਡਿਵਾਈਨ ਹੋਮ, ਓਰਬਿੱਟ, ਦਾਸ ਐਸੋਸੀਏਟ, ਏਆਈਪੀਐੱਲ, ਰੋਇਲ ਐਸਟੇਟ, ਭੁਟਾਨੀ ਇਨਫਰਾ, ਤਾਰਾ ਦੇਵੀ ਇਨਕਲੇਵ ਸ਼ਿਮਲਾ, ਮਨੋਹਰ ਇਨਫਰਾਸਟਰੱਕਚਰ, ਡੀਡੀਏ ਦਿੱਲੀ ਮਾਲ ਕੰਪਲੈਕਸ ਅਤੇ ਫੈਮਿਲੀ ਨੈਸਟ ਵੀ ਸ਼ਾਮਲ ਹੋਣਗੇ। ਇਸ ਮੌਕੇ ਆਈਡੀਬੀਆਈ ਬੈਂਕ, ਐੱਸਬੀਆਈ ਬੈਂਕ, ਕੈਨਰਾ ਬੈਂਕ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ ਤਾਂ ਜੋ ਲੋਕਾਂ ਨੂੰ ਇਸੇ ਥਾਂ ਲੋਅਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਸਕੇ।

Advertisement

Advertisement