ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਵਿਦਿਆਰਥੀਆਂ ਲਈ ਵਰਦਾਨ ਬਣਿਆ

11:44 AM May 20, 2024 IST
‘ਦਿ ਟ੍ਰਿਬਿਊਨ ਐਜੂ ਐਕਸਪੋ-2024’ ਦੌਰਾਨ ਹੋਣਹਾਰ ਵਿਦਿਆਰਥੀ ਸਨਮਾਨ ਪੱਤਰ ਪ੍ਰਾਪਤ ਕਰਦੇ ਹੋਏ। -ਫੋਟੋ: ਨਿਤਿਨ ਮਿੱਤਲ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਦਿ ਟ੍ਰਿਬਿਊਨ ਵੱਲੋਂ ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਵਿੱਚ ਲਗਾਇਆ ਗਿਆ ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਇਆ ਹੈ, ਜਿੱਥੇ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਜ਼ਾਰਾਂ ਵਿਦਿਆਰਥੀਆਂ ਨੇ ਮਾਪਿਆਂ ਸਣੇ ਪਹੁੰਚ ਕੇ ਇੱਕੋ ਛੱਤ ਥੱਲੇ ਦਰਜਨਾਂ ਯੂਨੀਵਰਸਿਟੀਆਂ ਤੇ ਕਾਲਜਾਂ ਨਾਲ ਕੀਤਾ ਸੰਪਰਕ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਯੂਨੀਵਰਸਿਟੀਆਂ ਤੇ ਕਾਲਜਾਂ ’ਚ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ‘ਐਜੂ ਐਕਸਪੋ-2024’ ਦੇ ਦੂਜੇ ਦਿਨ ਸਾਬਕਾ ਆਈਏਐੱਸ ਅਧਿਕਾਰੀ ਵਿਵੇਕ ਅੱਤਰੇ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਕਾਮਯਾਬੀ ਹੋਣ ਲਈ ਇਕ ਟੀਚਾ ਤੈਅ ਕਰਨਾ ਜ਼ਰੂਰੀ ਹੈ, ਜੇਕਰ ਟੀਚਾ ਤੈਅ ਕੀਤਾ ਹੋਵੇਗਾ ਤਾਂ ਹੀ ਵਿਦਿਆਰਥੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ।

Advertisement

ਚੰਡੀਗੜ੍ਹ ਦੇ ਸੈਕਟਰ-35 ਵਿਚਲੇ ਕਿਸਾਨ ਭਵਨ ’ਚ ਐਤਵਾਰ ਨੂੰ ‘ਦਿ ਟ੍ਰਿਬਿਊਨ ਐਜੂ ਐਕਸਪੋ-2024’ ਦੌਰਾਨ ਇੱਕ ਸਟਾਲ ’ਤੇ ਜਾਣਕਾਰੀ ਹਾਸਲ ਕਰਦੇ ਹੋਏ ਵਿਦਿਆਰਥੀ ਅਤੇ ਮਾਪੇ। -ਫੋਟੋ: ਨਿਤਿਨ ਮਿੱਤਲ

ਉਨ੍ਹਾਂ ਵਿਦਿਆਰਥੀਆਂ ਨੂੰ ਨੰਬਰਾਂ ਦੇ ਪਿਛੇ ਭੱਜਣ ਦੀ ਥਾਂ ਇਕ ਕਾਬਿਲ ਇਨਸਾਨ ਬਨਣ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲਤਾ ਦਾ ਮਹੱਤਵ ਤੇ ਉਸ ਨੂੰ ਹਾਸਲ ਕਰਨ ਦੇ ਗੁਰ ਦਿੱਤੇ। ਅੱਜ ਬਾਅਦ ਦੁਪਹਿਰ ਕਰੀਅਰ ਕੰਟਲਟੈਂਟ ਦੇ ਡਾਇਰੈਕਟਰ ਅਤੇ ਮਨੋਵਿਗਿਆਨੀ ਤੇ ਕਾਉਂਸਲਰ ਆਦੀ ਗਰਗ ਨੇ ਵੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ‘ਐਜੂ ਐਕਸਪੋ-2024’ ’ਚ ਹਾਜ਼ਰ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਵੱਖ-ਵੱਖ ਪ੍ਰੋਫੈਸ਼ਨਲ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਅੱਜ ‘ਐਜੂ ਐਕਸਪੋ-2024’ ’ਚ ਹਿੱਸਾ ਲੈਣ ਆਏ ਵਿਦਿਆਰਥੀਆਂ ਵਿੱਚੋਂ ਦਸਵੀਂ ਤੇ ਬਾਰਵੀਂ ਦੀ ਪ੍ਰੀਖਿਆ ’ਚ 90 ਫ਼ੀਸਦ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ।
‘ਐਜੂ ਐਕਸਪੋ-2024’ ਵਿੱਚ ਚਿਤਕਾਰਾ ਯੂਨੀਵਰਸਿਟੀ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਟਿਊਸ਼ਨਜ਼, ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਅਮਿਟੀ ਯੂਨੀਵਰਸਟੀ, ਹਿੱਟ ਬੁੱਲਜ਼ਾਈ, ਗ੍ਰਾਫਿਕ ਏਰਾ ਯੂਨੀਵਰਸਿਟੀ-ਦੇਹਰਾਦੂਨ, ਡਬਲਿਊਡਬਲਿਊ ਆਈਸੀਐੱਸ, ਐੱਨਐੱਮ ਆਈਐੱਮਐੱਸ, ਆਈਸੀਐੱਫਏਆਈ ਗਰੁੱਪ, ਚੰਡੀਗੜ੍ਹ ’ਵਰਸਿਟੀ, ਅਰਨੀ ’ਵਰਸਿਟੀ, ਪਾਰੁਲ ’ਵਰਸਿਟੀ, ਚੈਤੰਨਿਆ ਕਰੀਅਰ ਕੰਸਲਟੈਂਟ, ਆਰੀਅਨ ਗਰੁੱਪ ਆਫ ਕਾਲਜ, ਲਾਮਰੀਨ ਟੈੱਕ ਸਕੂਲੀ ’ਵਰਸਿਟੀ ਪੰਜਾਬ, ਚੰਡੀਗੜ੍ਹ ਗਰੁੱਪ ਆਫ਼ ਕਾਲਜ, ਮੁਹਾਲੀ ਅਤੇ ਨਿਫਟ ਤੋਂ ਇਲਾਵਾ ਉੱਤਰ ਭਾਰਤ ਦੇ ਕਈ ਹੋਰ ਪ੍ਰਸਿੱਧ ਕਾਲਜ ਤੇ ਯੂਨੀਵਰਸਿਟੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਵੈਂਟ ਪਾਰਟਨਰ ਵਜੋਂ ਡਿਊਕ ਤੇ ਰੇਡੀਓ ਪਾਰਟਨਰ ਵਜੋਂ ਰੈੱਡ-ਐੱਫਐੱਮ ਨੇ ਹਿੱਸਾ ਲਿਆ।

Advertisement
Advertisement