For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂਆਂ ਦੇ ਭਾਸ਼ਣਾਂ ਤੋਂ ਪ੍ਰਤੱਖ ਹੋਣ ਲੱਗੇ ਚੋਣ ਨਤੀਜਿਆਂ ਦੇ ਰੁਝਾਨ: ਅਖਿਲੇਸ਼

07:27 AM Apr 24, 2024 IST
ਭਾਜਪਾ ਆਗੂਆਂ ਦੇ ਭਾਸ਼ਣਾਂ ਤੋਂ ਪ੍ਰਤੱਖ ਹੋਣ ਲੱਗੇ ਚੋਣ ਨਤੀਜਿਆਂ ਦੇ ਰੁਝਾਨ  ਅਖਿਲੇਸ਼
Advertisement

ਅਲੀਗੜ੍ਹ (ਯੂਪੀ), 23 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਹਾਲ ਹੀ ਵਿੱਚ ਲੋਕ ਸਭਾ ਦੇ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਖ਼ਰਾਬ ਹੋਣ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਭਾਜਪਾ ਆਗੂਆਂ ਦੇ ਭਾਸ਼ਣਾਂ ਤੋਂ ਚੋਣ ਨਤੀਜਿਆਂ ਦੇ ਰੁਝਾਨ ਦਿਖਾਈ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਸਰਕਾਰ ਬਣਨ ’ਤੇ ਗ਼ਰੀਬਾਂ ਨੂੰ ਇਸ ਸਮੇਂ ਮਿਲ ਰਿਹਾ ਰਾਸ਼ਨ ਤਾਂ ਮਿਲੇਗਾ ਹੀ, ਨਾਲ-ਨਾਲ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਸਮੱਗਰੀ ਅਤੇ ਮੁਫ਼ਤ ਮੋਬਾਈਲ ਡਾਟਾ ਵੀ ਮੁਹੱਈਆ ਕਰਵਾਇਆ ਜਾਵੇਗਾ। ਅਖਿਲੇਸ਼ ਨੇ ਕਿਹਾ, ‘‘ਵੈਸੇ ਚੋਣਾਂ ਦੇ ਰੁਝਾਨ ਤਾਂ ਬਾਅਦ ਵਿੱਚ ਆਉਂਦੇ ਹਨ ਪਰ ਤੁਸੀਂ ਫਿਲਹਾਲ ਦਿੱਲੀ ਵਾਲਿਆਂ ਅਤੇ ਲਖਨਊ ਵਾਲਿਆਂ ਦਾ ਭਾਸ਼ਣ ਜ਼ਰੂਰ ਸੁਣਿਆ ਹੋਵੇਗਾ, ਜੋ ਲੋਕ ਸੱਤਾ ਤੋਂ ਬਾਹਰ ਜਾਣ ਵਾਲੇ ਹਨ, ਉਨ੍ਹਾਂ ਦੇ ਭਾਸ਼ਣਾਂ ਵਿੱਚ ਚੋਣ ਨਤੀਜਿਆਂ ਦਾ ਰੁਝਾਨ ਦਿਖਾਈ ਦੇਣ ਲੱਗਾ ਹੈ। ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਸੰਵਿਧਾਨ ਦੀ ਗੱਲ ਹੋਵੇ।’’ -ਪੀਟੀਆਈ

Advertisement

ਕੇਂਦਰ ’ਚ ਬਦਲਾਅ ਲਿਆਉਣ ਦੀ ਜ਼ਿੰਮੇਵਾਰੀ ਨੌਜਵਾਨਾਂ ’ਤੇ: ਡਿੰਪਲ

ਇਟਾਵਾ (ਯੂਪੀ): ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਤੇ ਮੈਨਪੁਰੀ ਲੋਕ ਸਭਾ ਹਲਕੇ ਤੋਂ ਸਪਾ ਉਮੀਦਵਾਰ ਡਿੰਪਲ ਯਾਦਵ ਨੇ ਅੱਜ ਕਿਹਾ ਕਿ ਭਾਜਪਾ ਦੀ ਮੌਜੂਦਾ ਸਰਕਾਰ ਨੂੰ ਹਟਾਉਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੀ ਹੈ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹਟਣ ਮਗਰੋਂ ਉੱਤਰ ਪ੍ਰਦੇਸ਼ ਵਿੱਚ ਵੀ ਇਸ ਪਾਰਟੀ ਦੀ ਸਰਕਾਰ ਵੀ ਹਟਾਈ ਜਾ ਸਕਦੀ ਹੈ। ਯਾਦਵ ਨੇ ਕਿਸੇ ਦੇ ਨਾਮ ਲਏ ਬਿਨਾਂ ਕਿਹਾ, ‘‘ਤੁਸੀਂ ਸਾਰੇ ਸਾਡਾ ਪਰਿਵਾਰ ਹੋ ਤੇ ਜਿਨ੍ਹਾਂ ਦੇ ਪਰਿਵਾਰ ਨਹੀਂ ਹੈ, ਉਹ ਇਹ ਨਹੀਂ ਸਮਝ ਸਕਣਗੇ ਕਿ ਪਰਿਵਾਰ ਨਾਲ ਭਾਵਨਾਤਮਕ ਰਿਸ਼ਤਾ ਕੀ ਹੁੰਦਾ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×