ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਗ ਲੱਗਣ ਕਾਰਨ ਜੰਗਲਾਤ ਵਿਭਾਗ ਦੇ ਰੁੱਖ ਸੜੇ

10:12 AM May 29, 2024 IST
ਅੱਗ ਲੱਗਣ ਕਾਰਨ ਸੜੇ ਦਰੱਖਤ। -ਫੋਟੋ: ਬੇਦੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 28 ਮਈ
ਜੰਡਿਆਲਾ ਗੁਰੂ ਤੋਂ ਵੈਰੋਵਾਲ ਜਾਣ ਵਾਲੀ ਸੜਕ ਉਪਰ ਸਥਿਤ ਪਿੰਡ ਧਾਰੜ ਨੇੜੇ ਵੀ ਸੜਕ ਕਿਨਾਰੇ ਲੱਗੇ ਰੁੱਖ ਅੱਗ ਲੱਗਣ ਕਾਰਨ ਝੁਲਸ ਗਏ। ਲਗਭਗ 6 ਤੋਂ 7 ਸੁੱਕੇ ਦਰੱਖਤ ਅੱਗ ਦੀ ਲਪੇਟ ਵਿੱਚ ਆਏ ਹੋਏ ਸਨ, ਜੋ ਜੰਗਲਾਤ ਵਿਭਾਗ ਵੱਲੋਂ ਲਾਏ ਗਏ ਹਨ। ਕਿਸੇ ਅਣਜਾਣ ਵਿਅਕਤੀ ਵੱਲੋਂ ਇਨ੍ਹਾਂ ਰੁੱਖਾਂ ਹੇਠ ਪਏ ਘਾਹ-ਫੂਸ ਨੂੰ ਅੱਗ ਲਾਈ ਗਈ ਸੀ ਜਿਸ ਕਾਰਨ ਇਹ 6-7 ਰੁੱਖ ਅੱਗ ਨਾਲ ਝੁਲਸ ਗਏ। ਕਿਸੇ ਰਾਹਗੀਰ ਵੱਲੋਂ ਇਹ ਅੱਗ ਬੁਝਾਈ ਗਈ ਜੋ ਸ਼ਲਾਘਾਯੋਗ ਹੈ। ਰਾਹਗੀਰਾਂ ਜਸਵਿੰਦਰ ਸਿੰਘ, ਰਮੇਸ਼ ਕੁਮਾਰ, ਤੇਜਵੰਤ ਸਿੰਘ ਅਤੇ ਸਮਾਜ ਸੇਵਕ ਬਲਵਿੰਦਰ ਕੌਰ ਤੇ ਸਥਾਨਕ ਵਾਸੀਆਂ ਨੇ ਕਿਹਾ ਕਿ ਵਿਭਾਗ ਨੂੰ ਇਨ੍ਹਾਂ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Advertisement

ਜੰਗਲਾਤ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ: ਡੀਐੱਫਓ

ਜੰਗਲਾਤ ਵਿਭਾਗ ਦੇ ਡੀਐੱਫਓ ਅਮਨੀਤ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਜਿੱਥੇ ਵੀ ਪਤਾ ਲੱਗਦਾ ਹੈ ਕਿ ਸੜਕ ਕਿਨਾਰੇ ਰੁੱਖਾਂ ਨੂੰ ਅੱਗ ਲੱਗੀ ਹੈ ਤਾਂ ਵਿਭਾਗ ਵੱਲੋਂ ਬਣਾਏ ਗਏ ਫਾਇਰ ਕੰਟਰੋਲ ਰੂਮ ਅਤੇ ਲੋਕਲ ਪ੍ਰਸ਼ਾਸਨ ਦੀਆਂ ਰੁੱਖਾਂ ਦੀ ਅੱਗ ਬੁਝਾਉਣ ਲਈ ਸੇਵਾਵਾਂ ਲਈਆਂ ਜਾਂਦੀਆਂ ਹਨ। ਜਿੱਥੇ ਅੱਗ ਲੱਗਦੀ ਹੈ, ਉਸ ਦੇ ਨਾਲ ਦੀ ਪੈਲੀ ਵਾਲੇ ਕਿਸਾਨ ਨੂੰ ਵੀ ਨੋਟਿਸ ਕੀਤਾ ਜਾਂਦਾ ਹੈ ਅਤੇ ਚਲਾਨ ਵੀ ਕੀਤੇ ਜਾਂਦੇ ਹਨ।

Advertisement
Advertisement
Advertisement