For the best experience, open
https://m.punjabitribuneonline.com
on your mobile browser.
Advertisement

ਗੋਇੰਦਵਾਲ ਸਾਹਿਬ ’ਚ ਸ਼ੁਰੂ ਕੀਤਾ ਟਰੀਟਮੈਂਟ ਪ੍ਰਾਜੈਕਟ ਵਿਵਾਦਾਂ ਵਿੱਚ ਘਿਰਿਆ

09:58 AM Jul 10, 2023 IST
ਗੋਇੰਦਵਾਲ ਸਾਹਿਬ ’ਚ ਸ਼ੁਰੂ ਕੀਤਾ ਟਰੀਟਮੈਂਟ ਪ੍ਰਾਜੈਕਟ ਵਿਵਾਦਾਂ ਵਿੱਚ ਘਿਰਿਆ
ਪ੍ਰਾਜੈਕਟ ਦੇ ਪ੍ਰਬੰਧਕ ਬਾਬਾ ਸੁਖਜੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਮੰਡ ਖੇਤਰ ਦੇ ਕਿਸਾਨ।
Advertisement

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 9 ਜੁਲਾਈ
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਸ਼ੁਰੂ ਕੀਤਾ ਟਰੀਟਮੈਂਟ ਪ੍ਰਾਜੈਕਟ ਵਿਵਾਦਾਂ ਵਿੱਚ ਘਿਰਿਆ ਦਿਖਾਈ ਦੇ ਰਿਹਾ ਹੈ। ਇਸ ਦੇ ਚੱਲਦਿਆਂ ਸਥਾਨਕ ਕਿਸਾਨਾਂ ਨੇ ਇਸ ਪ੍ਰਾਜੈਕਟ ’ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਇਸ ਪ੍ਰਾਜੈਕਟ ਲਈ ਪੁੱਟਿਆ ਗਿਆ ਖਾਲ ਕੱਚਾ ਹੋਣ ਕਾਰਨ ਇਸ ਵਿੱਚ ਪਾਇਆ ਗਿਆ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰ ਰਿਹਾ ਹੈ। ਇਸ ਕਾਰਨ ਖੇਤਾਂ ਦੇ ਟਿਊਬਵੈੱਲ ਗੰਦਾ ਅਤੇ ਬਦਬੂਦਾਰ ਪਾਣੀ ਬਾਹਰ ਕੱਢ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਕੁਲਦੀਪ ਸਿੰਘ ਲਹੌਰੀਆ ਅਤੇ ਜਥੇਦਾਰ ਪ੍ਰੇਮ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋ ਕੇ ਇਸ ਪ੍ਰਾਜੈਕਟ ਦੇ ਸੰਚਾਲਕ ਬਾਬਾ ਸੁਖਜੀਤ ਸਿੰਘ ਨਾਲ ਇਸ ਸਮੱਸਿਆ ਨੂੰ ਦੂਰ ਕਰਨ ਲਈ ਇੱਕ ਹੰਗਾਮੀ ਮੀਟਿੰਗ ਕੀਤੀ। ਕਿਸਾਨਾਂ ਨੇ ਆਖਿਆ ਕਿ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੰਦੇ ਨਾਲੇ ਨੂੰ ਸੁੰਦਰ ਝੀਲ ਬਣਾਉਣ ਦਾ ਪ੍ਰਾਜੈਕਟ ਮੰਡ ਖੇਤਰ ਦੇ ਕਿਸਾਨਾਂ ਲਈ ਸਮੱਸਿਆ ਬਣ ਰਿਹਾ। ਇਸ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ-ਨਾਲ ਪੀਣ ਯੋਗ ਪਾਣੀ ਵੀ ਦੂਸ਼ਿਤ ਹੋ ਗਿਆ ਹੈ। ਬਾਬਾ ਸੁਖਜੀਤ ਸਿੰਘ ਨੇ ਆਏ ਕਿਸਾਨਾਂ ਨੂੰ ਪ੍ਰਾਜੈਕਟ ’ਤੇ ਕਰੋੜਾਂ ਰੁਪਏ ਖਰਚ ਹੋਣ ਦਾ ਹਵਾਲਾ ਦਿੰਦਿਆਂ ਆਖਿਆ ਕਿ ਕੱਚੇ ਖਾਲ ਨੂੰ ਜਲਦ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਆ ਰਹੀ ਦਿੱਕਤ ਜਲਦ ਹੱਲ ਕਰਨ ਦਾ ਯਤਨ ਹੋਵੇਗਾ। ਉੱਥੇ ਹੀ ਕਿਸਾਨਾਂ ਨੇ ਦੱਬੀ ਆਵਾਜ਼ ਵਿੱਚ ਇਸ ਪ੍ਰਾਜੈਕਟ ਨੂੰ ਸੇਵਾ ਦੇ ਨਾਮ ’ਤੇ ਸ਼ੁਰੂ ਕੀਤਾ ਵਪਾਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਉਕਤ ਪ੍ਰਾਜੈਕਟ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਬਾਉਲੀ ਸਾਹਿਬ ਦੇ ਦੂਸ਼ਿਤ ਹੋ ਰਹੇ ਜਲ ਨੂੰ ਬਚਾਉਣ ਲਈ ਉਲੀਕਿਆ ਗਿਆ ਸੀ, ਜਿਸ ’ਤੇ ਮੰਡ ਖੇਤਰ ਦੇ ਕਿਸਾਨਾਂ ਨੇ ਸਵਾਲ ਉਠਾਏ ਹਨ।

Advertisement

Advertisement
Tags :
Author Image

Advertisement
Advertisement
×