ਪੁਰੀ ਦੇ ਜਗਨਨਾਥ ਮੰਦਰ ਦਾ ਖਜ਼ਾਨਾ 46 ਸਾਲਾਂ ਬਾਅਦ ਖੋਲ੍ਹਿਆ
04:19 PM Jul 14, 2024 IST
ਪੁਰੀ, 14 ਜੁਲਾਈ
Advertisement
ਪੁਰੀ ਦੇ 12ਵੀਂ ਸਦੀ ਦੇ ਜਗਨਨਾਥ ਮੰਦਰ ਦੇ ਖਜ਼ਾਨੇ ਰਤਨਾ ਭੰਡਾਰ ਨੂੰ 46 ਸਾਲਾਂ ਬਾਅਦ ਅੱਜ ਮੁੜ ਖੋਲ੍ਹਿਆ ਗਿਆ। ਇਸ ਦੌਰਾਨ ਕੀਮਤੀ ਵਸਤਾਂ ਮਿਲੀਆਂ ਜਿਨ੍ਹਾਂ ਦੀ ਡਿਜੀਟਲ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਸ਼ਾਸਨ ਨੇ ਲੱਕੜੀ ਦੇ ਛੇ ਸੰਦੂਕ ਮੰਗਵਾਏ ਤੇ ਹਰ ਸੰਦੂਕ ਨੂੰ ਅੱਠ ਤੋਂ ਦਸ ਜਣਿਆਂ ਵੱਲੋਂ ਚੁੱਕਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਕਸਦ ਲਈ ਸੂਬਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਦੁਪਹਿਰ 12 ਵਜੇ ਦੇ ਕਰੀਬ ਮੰਦਰ ਵਿੱਚ ਦਾਖ਼ਲ ਹੋਏ ਅਤੇ ਰਸਮਾਂ ਨਿਭਾਉਣ ਤੋਂ ਬਾਅਦ ਖਜ਼ਾਨਾ ਖੋਲ੍ਹਿਆ ਗਿਆ।
Advertisement
Advertisement