ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਪੀਐੱਸ ਲੈਸ ਗੱਡੀਆਂ ’ਤੇ ਹੀ ਹੋਵੇਗੀ ਵੋਟਰ ਮਸ਼ੀਨਾਂ ਦੀ ਢੋਆ-ਢੁਆਈ

08:54 AM May 21, 2024 IST

ਅੰਮ੍ਰਿਤਸਰ: ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ ਲਈ ਜੀਪੀਐੱਸ ਨਾਲ ਲੈਸ ਗੱੱਡੀਆਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ ਅਤੇ ਇਸ ਕੰਮ ਲਈ ਵਰਤੀ ਜਾਣ ਵਾਲੀ ਹਰੇਕ ਗੱਡੀ ਉਤੇ ਜੀਪੀਐੱਸ ਲਗਵਾਉਣ ਦੀ ਜ਼ਿੰਮੇਵਾਰੀ ਸੈਕਟਰੀ ਆਰਟੀਏ ਅਰਸ਼ਦੀਪ ਸਿੰਘ ਨੂੰ ਸੌਂਪੀ ਹੈ। ਥੋਰੀ ਨੇ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਮੂਵਮੈਂਟ ਦਾ ਪਲ ਪਲ ਪਤਾ ਰਹੇ, ਇਸ ਲਈ ਟੈਕਨਾਲੌਜੀ ਦਾ ਸਹਾਰਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਚੋਣ ਪਾਰਟੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਜਿਨ੍ਹਾਂ ਕੋਲ ਵੋਟਿੰਗ ਮਸ਼ੀਨਾਂ ਵੀ ਹੋਣਗੀਆਂ, ਦੇ ਨਾਲ ਰਾਖਵੀਆਂ ਮਸ਼ੀਨਾਂ ਰੱਖਣ ਵਾਲੇ ਸੈਕਟਰ ਅਫ਼ਸਰਾਂ ਦੇ ਵਾਹਨ ਅਤੇ ਮਸ਼ੀਨਾਂ ਨੂੰ ਸਟਰਾਂਗ ਰੂਮ ਤੱਕ ਲਿਆਉਣ ਵਾਲੇ ਟਰੱਕ, ਭਾਵ ਕਿ ਹਰੇਕ ਵਾਹਨ ਜਿਸ ਉਤੇ ਵੋਟਿੰਗ ਮਸ਼ੀਨ ਜਾਣੀ ਹੈ, ਨੂੰ ਜੀ.ਪੀ.ਐਸ ਨਾਲ ਲੈਸ ਕਰਨ ਦੀ ਹਦਾਇਤ ਕੀਤੀ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Advertisement