ਰੇਲਗੱਡੀ ਪਟੜੀ ਤੋਂ ਲੱਥੀ
08:18 AM Feb 02, 2025 IST
Advertisement
ਜਲੰਧਰ: ਇੱਥੇ ਦੇਰ ਰਾਤ ਡੀਜ਼ਲ ਮੋਟਰ ਯੂਨਿਟ (ਡੀਐੱਮਯੂ) ਰੇਲਗੱਡੀ ਪਟੜੀ ਤੋਂ ਉਤਰ ਗਈ। ਘਟਨਾ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਰੇਲਗੱਡੀ ਮੇਨਟੇਨੈਂਸ ਤੋਂ ਬਾਅਦ ਡੀਐੱਮਯੂ ਯਾਰਡ ਤੋਂ ਬਾਹਰ ਆ ਰਹੀ ਸੀ, ਜਦੋਂ ਰੇਲਗੱਡੀ ਪਟੜੀ ਤੋਂ ਉਤਰੀ ਤਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਕਰੀਬ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਗੱਡੀ ਨੂੰ ਪਟੜੀ ’ਤੇ ਚੜ੍ਹਾਇਆ ਅਤੇ ਇਸ ਦੀ ਸੂਚਨਾ ਤੁਰੰਤ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਅੱਜ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਅਧਿਕਾਰੀ ਵੀ ਮਾਮਲੇ ਦੀ ਜਾਂਚ ਲਈ ਜਲੰਧਰ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਪੁੱਜੇ ਸਨ। ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ। ਹਾਲਾਂਕਿ ਰੇਲਵੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। -ਹਤਿੰਦਰ ਮਹਿਤਾ
Advertisement
Advertisement
Advertisement