For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਅਪੂਰਵਾ’ ਦਾ ਟਰੇਲਰ ਰਿਲੀਜ਼

08:08 AM Oct 27, 2023 IST
ਫ਼ਿਲਮ ‘ਅਪੂਰਵਾ’ ਦਾ ਟਰੇਲਰ ਰਿਲੀਜ਼
Advertisement

ਮੁੰਬਈ: ਸਰਵਾਈਵਲ ਥ੍ਰਿਲਰ ‘ਅਪੂਰਵਾ’ ਦੇ ਨਿਰਮਾਤਾਵਾਂ ਨੇ ਫਿਲਮ ਦੀ ਦਿਲ ਖਿੱਚਵੀਂ ਪਹਿਲੀ ਝਲਕ ਦਿਖਾਉਣ ਮਗਰੋਂ ਮੰਗਲਵਾਰ ਨੂੰ ਇਸ ਦਾ ਟਰੇਲਰ ਜਾਰੀ ਕੀਤਾ ਹੈ। ਇਸ ਵਿੱਚ ਤਾਰਾ ਸੁਤਾਰੀਆ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦੇ ਨਿਰਦੇਸ਼ਕ ਨਿਖਿਲ ਨਗੇਸ਼ ਭੱਟ ਨੇ ਦੱਸਿਆ ਕਿ ‘ਅਪੂਰਵਾ’ ਇੱਕ ਸਾਧਾਰਨ ਕੁੜੀ ਦੀ ਕਹਾਣੀ ਹੈ ਜੋ ਔਖੇ ਹਾਲਾਤ ਵਿੱਚ ਆਪਣੇ ਬਚਾਅ ਅਤੇ ਜਿਊਂਦੇ ਰਹਿਣ ਲਈ ਕੁਝ ਵੀ ਕਰੇਗੀ। ਇਸ ਫ਼ਿਲਮ ਵਿੱਚ ਰਾਜਪਾਲ ਯਾਦਵ, ਅਭਿਸ਼ੇਕ ਬੈਨਰਜੀ ਅਤੇ ਧੈਰਿਆ ਕਰਵਾ ਵੀ ਨਜ਼ਰ ਆਉਣਗੇ। ਇਸ ਸਬੰਧੀ ਇੰਸਟਾਗ੍ਰਾਮ ’ਤੇ ’ਤੇ ਭੱਟ ਨੇ ਖ਼ੁਲਾਸਾ ਕੀਤਾ ਕਿ ਇਸ ਫਿਲਮ ਵਿੱਚ ਦਰਸ਼ਕ ਤਾਰਾ ਨੂੰ ਵਿਲੱਖਣ ਰੂਪ ਵਿੱਚ ਦੇਖਣਗੇ। ਤਾਰਾ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਖ਼ਤਰਨਾਕ ਦਾ ਕੋਈ ਦੂਜਾ ਨਾਮ ਹੈ ਤਾਂ ਉਹ ਅਪੂਰਵਾ ਹੈ। ਜਿਊਂਦੇ ਰਹਿਣ ਜੋ ਸੰਘਰਸ਼ ਉਸ ਨੇ ਕੀਤਾ ਹੈ, ਉਹ ਬੇਮਿਸਾਲ ਹੈ। ਇਸ ਨੂੰ 15 ਨਵੰਬਰ ਨੂੰ ਡਿਜ਼ਨੀਪਲੱਸ ਹੌਟਸਟਾਰ ’ਤੇ ਦੇਖਿਆ ਜਾ ਸਕਦਾ ਹੈ। ਟਰੇਲਰ ਤਾਰਾ ਦੇ ਕਿਰਦਾਰ ਨਾਲ ਸ਼ੁਰੂ ਹੁੰਦਾ ਹੈ ਪਰ ਉਸ ਦੇ ਹੋਣ ਵਾਲੇ ਪਤੀ ਦੇ ਅਗਵਾ ਹੋਣ ਮਗਰੋਂ ਹਾਲਾਤ ਬਦਲ ਜਾਂਦੇ ਹਨ। ਇਸ ਟਰੇਲਰ ਦੇ ਜਾਰੀ ਹੋਣ ਮਗਰੋਂ ਅਦਾਕਾਰ ਦੇ ਪ੍ਰਸ਼ੰਸਕ ਅਤੇ ਫਿਲਮ ਸਨਅਤ ਦੇ ਉਸ ਦੇ ਨੇੜਲਿਆਂ ਨੇ ਵੱਡੀ ਗਿਣਤੀ ’ਚ ਹਾਂ-ਪੱਖੀ ਟਿੱਪਣੀਆਂ ਕੀਤੀਆਂ ਹਨ। ਇਹ ਫਿਲਮ 15 ਨਵੰਬਰ ਨੂੰ ਡਿਜ਼ਨੀਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×