For the best experience, open
https://m.punjabitribuneonline.com
on your mobile browser.
Advertisement

ਆਲੀਆ ਤੇ ਰਣਵੀਰ ਦੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦਾ ਟਰੇਲਰ ਰਿਲੀਜ਼

07:00 AM Jul 05, 2023 IST
ਆਲੀਆ ਤੇ ਰਣਵੀਰ ਦੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦਾ ਟਰੇਲਰ ਰਿਲੀਜ਼
Advertisement

ਮੁੰਬਈ: ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦਾ ਆਖ਼ਰ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਜ਼ਰੀਏ ਨਿਰਦੇਸ਼ਕ ਕਰਨ ਜੌਹਰ ਸੱਤ ਸਾਲਾਂ ਦੇ ਲੰਬੇ ਅਰਸੇ ਬਾਅਦ ਬਤੌਰ ਨਿਰਦੇਸ਼ਕ ਵਾਪਸੀ ਕਰ ਰਿਹਾ ਹੈ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਹੋਵੇਗੀ। ਰਣਵੀਰ ਸਿੰਘ ਨੇ ਇੰਸਟਾਗਰਾਮ ’ਤੇ ਫਿਲਮ ਦਾ ਟਰੇਲਰ ਸਾਂਝਾ ਕਰਦਿਆਂ ਕਿਹਾ ਕਿ ਇਹ ਫਿਲਮ ਰੋਮਾਂਟਿਕ ਤੇ ਕਾਮੇਡੀ ਭਰਪੂਰ ਹੈ। ਇਸ ਫਿਲਮ ਦੇ ਟਰੇਲਰ ਵਿੱਚ ਰੌਕੀ ਰੰਧਾਵਾ ਅਤੇ ਰਾਨੀ ਚੈਟਰਜੀ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਜੀਵਨ ਪੱਧਰ ਇੱਕ-ਦੂਜੇ ਤੋਂ ਬਿਲਕੁਲ ਉਲਟ ਹੈ। ਰੌਕੀ ਅਮੀਰ ਪੰਜਾਬੀ ਪਰਿਵਾਰ ਦਾ ਮੁੰਡਾ ਹੈ ਜਦਕਿ ਰਾਨੀ ਬੰਗਾਲੀ ਘਰਾਣੇ ਨਾਲ ਸਬੰਧਤ ਹੈ ਜਿਨ੍ਹਾਂ ਲਈ ਪੈਸੇ ਨਾਲੋਂ ਗਿਆਨ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ। ਪਿਆਰ ਹੋਣ ਤੋਂ ਬਾਅਦ ਰਣਵੀਰ ਤੇ ਆਲੀਆ ਨੂੰ ਜਲਦੀ ਹੀ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ। ਫਿਰ ਰੌਕੀ ਅਤੇ ਰਾਨੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਦੂਜੇ ਦੇ ਪਰਿਵਾਰ ਨਾਲ ਤਿੰਨ-ਤਿੰਨ ਮਹੀਨੇ ਰਹਿਣ ਦਾ ਫੈਸਲਾ ਕਰਦੇ ਹਨ ਜਿਸ ਵਿੱਚ ਉਨ੍ਹਾਂ ਵਿਚ ਖਾਸੀ ਨੋਕ-ਝੋਕ ਹੁੰਦੀ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ, ਆਲੀਆ ਭੱਟ ਤੋਂ ਇਲਾਵਾ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਮੁੱਖ ਭੂਮਿਕਾਵਾਂ ਵਿੱਚ ਹਨ। -ਏਐੱਨਆਈ

Advertisement

Advertisement
Tags :
Author Image

joginder kumar

View all posts

Advertisement
Advertisement
×