ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਧਰਮਵੀਰ 2’ ਦੇ ਟ੍ਰੇਲਰ ਲਾਂਚ ਮੌਕੇ ਮੁੱਖ ਮੰਤਰੀ ਸ਼ਿੰਦੇ ਸਮੇਤ ਉੱਘੀਆਂ ਬੌਲੀਵੁੱਡ ਹਸਤੀਆਂ ਨੇ ਭਰੀ ਹਾਜ਼ਰੀ

08:35 AM Jul 22, 2024 IST

ਮੁੰਬਈ: ਇਥੇ ਫਿਲਮ ‘ਧਰਮਵੀਰ 2’ ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਵਿੱਚ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਕਲਾਕਾਰਾਂ ਸਮੇਤ ਕਈ ਸਿਆਸੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ’ਚ ਬਾਲੀਵੁੱਡ ਦੇ ਉੱਘੇ ਸਟਾਰ ਸਲਮਾਨ ਖਾਨ, ਜਤਿੰਦਰ, ਗੋਵਿੰਦਾ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਪ੍ਰਮੁੱਖ ਤੌਰ ’ਤੇ ਹਾਜ਼ਰ ਹੋਏ। ਸਮਾਗਮ ਵਿੱਚ ਸਲਮਾਨ ਖਾਨ ਨੇ ਮਹਿਮਾਨਾਂ ਦਾ ਗੁਲਦਸਤੇ ਅਤੇ ਸ਼ਾਲ ਨਾਲ ਸਵਾਗਤ ਕੀਤਾ ਗਿਆ। ਪੂਰਨਮਾਸ਼ੀ ਦੇ ਮੌਕੇ ਹੋਏ ਇਸ ਵਿਸ਼ੇਸ਼ ਸਮਾਗਮ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ’ਚ ਬੋਮਨ ਇਰਾਨੀ, ਰਕੁਲ ਪ੍ਰੀਤ, ਜੈਕੀ ਭਗਨਾਨੀ, ਅਮ੍ਰਿਤਾ ਖਾਨਵਿਲਕਰ, ਅਸ਼ੋਕ ਸਰਾਫ, ਨਿਵੇਦਿਤਾ ਜੋਸ਼ੀ, ਮਹੇਸ਼ ਕੋਠਾਰੇ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ਹਾਜ਼ਰੀ ਭਰੀ। ਸਮਾਗਮ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੰਬੋਧਨ ਕਰਦਿਆਂ ਕਿਹਾ, ‘‘ਧਰਮਵੀਰ 2 ਸ਼ਿਵ ਸੈਨਾ ਦੇ ਮਹਾਨ ਆਗੂ ਆਨੰਦ ਦਿਘੇ ਦੀ ਕਹਾਣੀ ਨੂੰ ਜਾਰੀ ਰੱਖਦੀ ਹੈ, ਜਿਨ੍ਹਾਂ ਨੂੰ ਪਿਆਰ ਨਾਲ ‘ਧਰਮਵੀਰ’ ਕਿਹਾ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਦਿਘੇ ਸਾਹਬ ਦੀ ਵਿਰਾਸਤ ਨੂੰ ਸਭ ਤੋਂ ਪਹਿਲਾਂ ਫਿਲਮ ‘ਧਰਮਵੀਰ’ ਵਿੱਚ ਪੇਸ਼ ਕੀਤਾ ਗਿਆ ਸੀ, ਪਰ ਉਨ੍ਹਾਂ ਦਾ ਯੋਗਦਾਨ ਇੰਨਾ ਵਿਸ਼ਾਲ ਹੈ ਕਿ ਉਹਨਾਂ ਨੂੰ ਸਿਰਫ ਇੱਕ ਫਿਲਮ ਵਿੱਚ ਸਮੇਟਿਆ ਨਹੀਂ ਸੀ ਜਾ ਸਕਦਾ, ਇਸੇ ਲਈ ਕਹਾਣੀ ਦਾ ਵਿਸਤਾਰ ਕੀਤਾ ਗਿਆ ਹੈ। ਇਸ ਨਵੀਂ ਫ਼ਿਲਮ ਦਾ ਉਦੇਸ਼ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਤੀਤ ਦੇ ਮਹੱਤਵਪੂਰਨ ਤੱਤਾਂ ਨੂੰ ਉਜਾਗਰ ਕਰਨਾ ਹੈ।’’ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ‘ਧਰਮਵੀਰ 2: ਮੁਕਮ ਪੋਸਟ ਠਾਣੇ’ ਦੇ ਟ੍ਰੇਲਰ ਲਾਂਚ ਮੌਕੇ ਆਨੰਦ ਦਿਘੇ ਦੀਆਂ ਇਨ੍ਹਾਂ ਪਿਆਰੀਆਂ ਯਾਦਾਂ ਨੂੰ ਉਜਾਗਰ ਕੀਤਾ। ਸਲਮਾਨ ਖਾਨ ਨੇ ਕਿਹਾ, ‘‘ਮੈਂ ਪਹਿਲੀ ਫਿਲਮ ਦੀ ਸਕ੍ਰੀਨਿੰਗ ਲਈ ਆਇਆ ਸੀ ਅਤੇ ਇਹ ਬਹੁਤ ਹਿੱਟ ਸੀ ਅਤੇ ਮੈਂ ਉਮੀਦ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਹੋਰ ਵੀ ਵੱਡੀ ਹਿੱਟ ਹੋਵੇਗੀ।’’ ਇਹ ਫਿਲਮ 9 ਅਗਸਤ ਨੂੰ ਰਿਲੀਜ਼ ਹੋਣੀ ਹੈ। -ਏਐਨਆਈ

Advertisement

Advertisement
Advertisement