For the best experience, open
https://m.punjabitribuneonline.com
on your mobile browser.
Advertisement

ਜਨਤਕ ਸਹੂਲਤਾਂ ਦੀ ਘਾਟ ਨਾਲ ਜੂਝ ਰਿਹੈ ਕਸਬਾ ਲਾਂਬੜਾ

10:29 AM Apr 10, 2024 IST
ਜਨਤਕ ਸਹੂਲਤਾਂ ਦੀ ਘਾਟ ਨਾਲ ਜੂਝ ਰਿਹੈ ਕਸਬਾ ਲਾਂਬੜਾ
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਨਾਲ ਭਰਿਆ ਛੱਪੜ।
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 9 ਅਪਰੈਲ
ਹਲਕਾ ਕਰਤਾਰਪੁਰ ਦਾ ਕਸਬਾ ਲਾਂਬੜਾ ਜਨਤਕ ਸਹੂਲਤਾਂ ਤੋਂ ਪਛੜ ਕੇ ਰਹਿ ਗਿਆ ਹੈ। ਸਮੇਂ ਦੀਆਂ ਸਰਕਾਰਾਂ ਨੇ ਬਾਜ਼ਾਰ ਦੇ ਗੰਦੇ ਪਾਣੀ ਦੀ ਨਿਕਾਸੀ, ਸਿਹਤ ਸਹੂਲਤਾਂ ਲਈ ਡਿਸਪੈਂਸਰੀ ਅਤੇ ਜਨਤਕ ਪਖਾਨੇ ਬਣਾਉਣ ਦੀ ਯੋਜਨਾ ਨੂੰ ਅੱਖੋਂ ਪਰੋਖੇ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਕਸਬਾ ਲਾਬੜਾ ਪੰਜ ਜਗ੍ਹਾ ਵਸਿਆ ਹੋਣ ਕਾਰਨ ਪਿੰਡ ਅਤੇ ਬਾਜ਼ੀਗਰ ਮੁਹੱਲੇ ਤੋਂ ਇਲਾਵਾ ਥਾਣਾ ਲਾਂਬੜਾ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕੌਮੀ ਮਾਰਗ ਦੇ ਨਿਰਮਾਣ ਉਪਰੰਤ ਬਾਜ਼ਾਰ ਵਿਚਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਤੋਂ ਨਿਕਲਦੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਵੱਲ ਪਿੰਡ ਦੀ ਪੰਚਾਇਤ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਹੈ। ਇੱਥੇ ਬਣੀ ਡਰੇਨ ਵਿੱਚ ਪੈਂਦੇ ਬਰਸਾਤੀ ਪਾਣੀ ਨੂੰ ਖਪਾਉਣ ਲਈ ਬਾਜ਼ਾਰ ਤੋਂ ਬਾਹਰ ਭਗਵਾਨਪੁਰ ਕੋਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਬਿਨਾਂ ਟਰੀਟ ਕੀਤਾ ਸੜਕ ਦਾ ਗੰਦਾ ਪਾਣੀ ਬੋਰ ਕਰ ਕੇ ਜ਼ਮੀਨ ਵਿੱਚ ਪਾਇਆ ਜਾ ਰਿਹਾ ਹੈ। ਲਾਂਬੜਾ ਤੇ ਆਸ-ਪਾਸ ਦੇ ਵਿੱਦਿਅਕ ਅਦਾਰਿਆਂ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਖਰੀਦਦਾਰੀ ਕਰਨ ਇੱਥੇ ਆਉਂਦੇ ਹਨ। ਸਥਾਨਕ ਪੁਲੀਸ ਵੱਲੋਂ ਪਾਰਕਿੰਗ ਲਈ ਪੁਖਤਾ ਇੰਤਜ਼ਾਮ ਨਾ ਕਰਨ ਕਾਰਨ ਸੜਕ ਕਿਨਾਰੇ ਖੜ੍ਹੇ ਵਾਹਨ ਟਰੈਫਿਕ ਜਾਮ ਵਰਗੇ ਹਾਲਾਤ ਬਣਾ ਦਿੰਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×