ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਸੇ ਲੈ ਕੇ ਵੀ ਨਗਰ ਸੁਧਾਰ ਟਰੱਸਟ ਨੇ ਲੋਕਾਂ ਨੂੰ ਨਹੀਂ ਦਿੱਤੇ ਪਲਾਟ

07:43 AM Aug 29, 2024 IST

ਜਸਵੰਤ ਜੱਸ
ਫਰੀਦਕੋਟ, 28 ਅਗਸਤ
ਨਗਰ ਸੁਧਾਰ ਟਰਸਟ ਫਰੀਦਕੋਟ ਨੇ ਆਸ-ਪਾਸ ਦੇ ਦਰਜਨਾਂ ਲੋਕਾਂ ਨੂੰ ਰਿਹਾਇਸ਼ੀ ਪਲਾਟ ਕੱਟਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰੇ ਪਰੰਤੂ ਇਸ ਦੇ ਬਾਵਜੂਦ ਪਲਾਟ ਨਹੀਂ ਕੱਟੇ ਅਤੇ ਨਾ ਹੀ ਲੋਕਾਂ ਦੇ ਪੈਸੇ ਵਾਪਸ ਕੀਤੇ। ਟਰੱਸਟ ਦੀ ਇਸ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਨਗਰ ਸੁਧਾਰ ਟਰੱਸਟ ਖ਼ਿਲਾਫ਼ ਇੱਥੇ ਖ਼ਪਤਕਾਰ ਕਮਿਸ਼ਨ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਹੁਕਮ ਵਿੱਚ ਖ਼ਪਤਕਾਰਾਂ ਵੱਲੋਂ ਟਰੱਸਟ ਕੋਲ ਜਮ੍ਹਾਂ ਕਰਵਾਏ ਪੈਸੇ ਸਮੇਤ ਵਿਆਜ ਤੇ ਹਰਜਾਨਾ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ‌। ਸੂਚਨਾ ਅਨੁਸਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਖਪਤਕਾਰ ਬੂਟਾ ਸਿੰਘ, ਕੁਲਵੰਤ ਸਿੰਘ, ਪ੍ਰਗਟ ਸਿੰਘ ਅਤੇ ਸਿਕੰਦਰ ਸਿੰਘ ਵੱਲੋਂ ਪਲਾਟ ਲਈ ਜਮ੍ਹਾਂ ਕਰਾਏ ਸਾਰੇ ਪੈਸੇ ਸਮੇਤ ਵਿਆਜ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਨੇ ਬੂਟਾ ਸਿੰਘ ਅਤੇ ਕੁਲਵੰਤ ਸਿੰਘ ਨੂੰ 9-9 ਲੱਖ ਰੁਪਏ ਜਦਕਿ ਪ੍ਰਗਟ ਸਿੰਘ ਅਤੇ ਸਿਕੰਦਰ ਸਿੰਘ ਨੂੰ 10 -10 ਲੱਖ ਰੁਪਏ ਤੁਰੰਤ ਅਦਾ ਕਰ ਦਿੱਤੇ ਹਨ। ਨਗਰ ਸੁਧਾਰ ਟਰਸਟ ਨੇ ਕਰੀਬ ਪੰਜ ਸਾਲ ਪਹਿਲਾਂ ਇੱਥੇ ਕਲੋਨੀ ਵਿੱਚ ਲੋਕਾਂ ਨੂੰ ਪਲਾਟ ਕੱਟ ਕੇ ਦੇਣ ਅਤੇ ਇੱਥੇ ਆਧੁਨਿਕ ਸਹੂਲਤਾਂ ਦਾ ਭਰੋਸਾ ਦਿੱਤਾ ਸੀ ਜਿਸ ਤੋਂ ਬਾਅਦ ਲੋਕਾਂ ਨੇ ਨਗਰ ਸੁਧਾਰ ਟਰੱਸਟ ਪਾਸ ਪੈਸੇ ਜਮ੍ਹਾਂ ਕਰਵਾ ਦਿੱਤੇ ਸੀ ਪਰੰਤੂ ਨਗਰ ਸੁਧਾਰ ਟਰੱਸਟ ਨੇ ਲੋਕਾਂ ਕੋਲੋਂ ਪੈਸੇ ਹਾਸਿਲ ਕਰਨ ਤੋਂ ਬਾਅਦ ਨਾ ਤਾਂ ਪਲਾਟ ਕੱਟੇ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ ਜਿਸ ਕਰਕੇ ਖਪਤਕਾਰਾਂ ਨੂੰ ਇੱਥੇ ਖਪਤਕਾਰ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣੀ ਪਈ। ਹੁਣ ਤੱਕ ਖਪਤਕਾਰ ਕਮਿਸ਼ਨ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਨਗਰ ਸੁਧਾਰ ਟਰੱਸਟ ਤੋਂ ਪੈਸੇ ਵਾਪਸ ਕਰਵਾ ਚੁੱਕਾ ਹੈ।

Advertisement

Advertisement