ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰੇ ਖੜ੍ਹੀ ਗੱਡੀ ਦਾ ਲਾਡੋਵਾਲ ਪਲਾਜ਼ੇ ’ਤੇ ਕੱਟਿਆ ਟੌਲ

10:01 PM Aug 16, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਗਸਤ

Advertisement

ਪੰਜਾਬ ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਲਾਡੋਵਾਲ ਟੌਲ ਪਲਾਜ਼ੇ ’ਤੇ ਉਸ ’ਤੇ ਖਾਤੇ ’ਚੋਂ ਨਾਜਾਇਜ਼ ਤੌਰ ’ਤੇ 220 ਰੁਪਏ ਟੌਲ ਵਜੋਂ ਕੱਟੇ ਗਏ ਹਨ ਜਦਕਿ ਉਸ ਸਮੇਂ ਉਹ ਆਪਣੀ ਗੱਡੀ ਸਣੇ ਘਰ ’ਚ ਮੌਜੂਦ ਸੀ। ਸੁੰਦਰਦੀਪ ਸਿੰਘ ਨੇ ਆਪਣੇ ‘ਐਕਸ’ ਅਕਾਊਂਟ ’ਤੇ ਲਾਡੋਵਾਲ ਟੌਲ ਪਲਾਜ਼ਾ ’ਤੇ 14 ਅਗਸਤ ਨੂੰ ਦੁਪਹਿਰ 2 ਵਜੇ ਹੋਈ ਟਰਾਂਜ਼ੈਕਸ਼ਨ (ਕੱਟੇ ਗਏ ਪੈਸਿਆਂ ਦੇ ਨੋਟੀਫਿਕੇਸ਼ਨ) ਦਾ ਸਕਰੀਨਸ਼ਾਟ ਵੀ ਸਾਂਝਾ ਹੈ। ਉਸ ਨੇ ਅਣ-ਅਧਿਕਾਰਤ ਕਟੌਤੀ ’ਤੇ ਸ਼ੱਕ ਜ਼ਾਹਿਰ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਇਸ ਮਹੀਨੇ ਇਸ ਰੂਟ ’ਤੇ ਸਫਰ ਨਹੀਂ ਕੀਤਾ। ਇਸ ’ਤੇ ਫਾਸਟੈਗ ਨੇ ਸੁੰਦਰਦੀਪ ਸਿੰਘ ਨੂੰ ਸਬੰਧਤ ਬੈਂਕ ਦੇ ਸਰਵਿਸ ਡੈਸਕ ’ਤੇ ਜਾ ਕੇ ਇਸ ਬਾਰੇ ਸ਼ਿਕਾਇਤ ਕਰਨ ਲਈ ਆਖਿਆ ਅਤੇ ਉਸ ਨੂੰ ਸ਼ਿਕਾਇਤ ਦਾ ਨਿਬੇੜਾ ਕਰਨ ਦਾ ਭਰੋਸਾ ਵੀ ਦਿੱਤਾ ਹੈ।

Advertisement
Advertisement
Advertisement