‘ਖੇਡਾਂ ਵਤਨ ਪੰਜਾਬ ਦੀਆਂ’ ਮਸ਼ਾਲ ਦਾ ਮੁਕਤਸਰ ’ਚ ਭਰਵਾਂ ਸਵਾਗਤ
08:44 AM Aug 30, 2023 IST
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਅਗਸਤ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਲੱਧੂਵਾਲਾ ਤੋਂ ਖੇਡ ਮਸ਼ਾਲ ਮੁਕਤਸਰ ਪੁੱਜਣ ’ਤੇ ਪ੍ਰਸ਼ਾਸਨ ਤੇ ਲੋਕਾਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਮਸ਼ਾਲ ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਅਤੇ ਉਪ ਕਪਤਾਨ ਪੁਲੀਸ ਸਤਨਾਮ ਸਿੰਘ ਵਿਰਕ ਨੇ ਪ੍ਰਾਪਤ ਕੀਤੀ। ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਜਸ਼ਨ ਬਰਾੜ ਅਤੇ ਹੋਰ ਆਗੂ ਵੀ ਮੌਜੂਦ ਸਨ। ਇਹ ਮਸ਼ਾਲ ਇੱਥੋਂ ਬਠਿੰਡਾ ਵਾਸਤੇ ਰਵਾਨਾ ਕੀਤੀ ਗਈ ਹੈ।
ਰੂੜੇਕੇ ਕਲਾਂ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ ਦੋ ਦੇ ਸਬੰਧੀ ਮਸ਼ਾਲ ਬੀਤੇ ਦਿਨ ਮਾਨਸਾ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਪੁੱਜੀ, ਜਿਸ ਦਾ ਪਿੰਡ ਪੱਖੋਂ ਕਲਾਂ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਹਾਜ਼ਰ ਸਨ।
Advertisement
Advertisement