ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਲਮ ‘ਐ ਵਤਨ ਮੇਰੇ ਵਤਨ’ ਦਾ ਟਾਈਟਲ ਟਰੈਕ ਰਿਲੀਜ਼

06:19 AM Mar 06, 2024 IST

ਮੁੰਬਈ: ਫਿਲਮ ‘ਐ ਵਤਨ ਮੇਰੇ ਵਤਨ’ ਦੇ ਨਿਰਮਾਤਾਵਾਂ ਵੱਲੋਂ ਅੱਜ ਫ਼ਿਲਮ ਦਾ ਮੁੱਖ ਗੀਤ (ਟਾਈਟਲ ਟਰੈਕ) ਰਿਲੀਜ਼ ਕੀਤਾ ਗਿਆ ਹੈ। ਇਤਿਹਾਸਕ ਘਟਨਾਵਾਂ ’ਤੇ ਆਧਾਰਿਤ ਇਸ ਫਿਲਮ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਮੁੱਖ ਭੂਮਿਕਾ ਵਿੱਚ ਹੈ। ਅੱਜ ਓਟੀਟੀ ਪਲੈਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਗੀਤ ਸਾਂਝਾ ਕਰਦਿਆਂ ਕਿਹਾ, ‘ਇਹ ਉਸ ਸਮੇਂ ਦੀ ਕਹਾਣੀ ਹੈ ਜਦੋਂ ਹਰ ਸ਼ਬਦ ਹਿੰਮਤ ਦੀ ਨਿਸ਼ਾਨੀ ਅਤੇ ਹਰ ਗੀਤ ਉਮੀਦ ਦੀ ਕਿਰਨ ਹੁੰਦਾ ਸੀ... 21 ਮਾਰਚ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਆ ਰਹੀ ਹੈ ਫ਼ਿਲਮ ‘ਐ ਵਤਨ ਮੇਰੇ ਵਤਨ’..!’ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਰਿਲੀਜ਼ ਕੀਤੇ ਗਏ ਗੀਤ ਦਾ ਸੰਗੀਤ ਆਕਾਸ਼ਦੀਪ ਸੇਨਗੁਪਤਾ ਨੇ ਤਿਆਰ ਕੀਤਾ ਹੈ ਜਦਕਿ ਦਾਰਬ ਫਾਰੂਕੀ ਵੱਲੋਂ ਲਿਖੇ ਇਸ ਗੀਤ ਨੂੰ ਆਵਾਜ਼ ਰੋਮੀ ਨੇ ਦਿੱਤੀ ਹੈ। ਦਿਲ ਨੂੰ ਛੂਹ ਜਾਣ ਵਾਲੇ ਇਸ ਗੀਤ ਦੇ ਬੋਲ ਸਾਨੂੰ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਹਜ਼ਾਰਾਂ ਹੀ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦੇ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ 1942 ‘ਭਾਰਤ ਛੱਡੋ’ ਅੰਦੋਲਨ ਦੇ ਵੇਲੇ ਦੀ ਪਿੱਠਭੂਮੀ ’ਤੇ ਆਧਾਰਿਤ ਹੈ ਜਿਸ ਵਿੱਚ ਉਸ ਵੇਲੇ ਵਾਪਰੀਆਂ ਅਸਲ ਘਟਨਾਵਾਂ ਦੇ ਆਧਾਰ ’ਤੇ ਆਜ਼ਾਦੀ ਦੀ ਲੜਾਈ ਦਾ ਇੱਕ ਸੰਗਰਾਮ ਸਿਰਜਿਆ ਗਿਆ ਹੈ। ਇਹ ਫਿਲਮ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਉੱਘੇ ਤੇ ਅਣਗੌਲੇ ਹਰ ਯੋਧੇ ਦੀ ਕੁਰਬਾਨੀ ਨੂੰ ਸਿਜਦਾ ਕਰਦੀ ਹੈ। -ਏਐੱਨਆਈ

Advertisement

Advertisement