ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ’ਚ ਪਹਿਲੀ ਬੁਲੇਟ ਟਰੇਨ ਦੌੜੇਗੀ: ਮੋਦੀ

06:46 AM Jan 07, 2025 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ ਰੇਲਵੇ ਪ੍ਰਾਜੈਕਟਾਂ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 6 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਭਰ ’ਚ ਉੱਚ ਰਫਤਾਰ ਰੇਲ ਗੱਡੀਆਂ ਦੀ ਵੱਧਦੀ ਮੰਗ ਅਤੇ ਆਪਣੀ ਸਰਕਾਰ ਤਹਿਤ ਰੇਲਵੇ ਦੇ ਖੇਤਰ ’ਚ ਹੋਈ ‘ਇਤਿਹਾਸਕ ਤਬਦੀਲੀ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ’ਚ ਪਹਿਲੀ ਬੁਲੇਟ ਟਰੇਨ ਦੌੜੇਗੀ।
ਵੀਡੀਓ ਕਾਨਫਰੰਸ ਰਾਹੀਂ ਨਵੀਂ ਜੰਮੂ ਰੇਲਵੇ ਡਿਵੀਜ਼ਨ ਦੇ ਉਦਘਾਟਨ ਸਮੇਤ ਰੇਲਵੇ ਨਾਲ ਜੁੜੇ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ ਦਹਾਕੇ ’ਚ ਰੇਲਵੇ ’ਚ ਇਤਿਹਾਸਕ ਤਬਦੀਲੀਆਂ ਹੋਈਆਂ ਹਨ। ਇਸ ਦੌਰਾਨ ਮੋਦੀ ਨੇ ਤਿਲੰਗਾਨਾ ’ਚ ਚਾਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਪੂਰਬੀ ਤੱਟੀ ਰੇਲਵੇ ਦੇ ਰਾਇਗੜਾ ਰੇਲਵੇ ਡਿਵੀਜ਼ਨ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਹਾਲ ਹੀ ਵਿੱਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਦੀ ਅਜ਼ਮਾਇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ 50 ਤੋਂ ਵੱਧ ਮਾਰਗਾਂ ’ਤੇ 136 ਤੋਂ ਵੱਧ ਵੰਦੇ ਭਾਰਤ ਰੇਲ ਗੱਡੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ’ਚ ਪਹਿਲੀ ਬੁਲੇਟ ਟਰੇਨ ਦੌੜੇਗੀ। ਪਿਛਲੇ ਕੁਝ ਦਿਨਾਂ ’ਚ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਨਵੇਂ ਸਾਲ ’ਚ ਸੰਪਰਕ ਦੇ ਮਾਮਲੇ ’ਚ ਵੀ ਰਫ਼ਤਾਰ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਲੰਮੀ ਦੂਰੀ ਤੈਅ ਕਰਨ ’ਚ ਘੱਟ ਸਮਾਂ ਬਿਤਾਉਣਾ ਚਾਹੁੰਦੇ ਹਨ ਜਿਸ ਨਾਲ ਹਾਈ ਸਪੀਡ ਟਰੇਨਾਂ ਦੀ ਮੰਗ ਵੱਧ ਰਹੀ ਹੈ। -ਪੀਟੀਆਈ

Advertisement

ਜੰਮੂ ਡਿਵੀਜ਼ਨ ਅਧੀਨ ਖਿੱਤੇ ਵਿੱਚ ਰੇਲਵੇ ਸੰਪਰਕ ’ਚ ਹੋਵੇਗਾ ਸੁਧਾਰ

ਇੱਕ ਅਧਿਕਾਰਤ ਬਿਆਨ ਅਨੁਸਾਰ ਜੰਮੂ ਰੇਲਵੇ ਡਿਵੀਜ਼ਨ ਦੇ ਨਿਰਮਾਣ ਨਾਲ 742.1 ਕਿਲੋਮੀਟਰ ਲੰਮੇ ਪਠਾਨਕੋਟ, ਜੰਮੂ, ਊਧਮਪੁਰ, ਸ੍ਰੀਨਗਰ, ਬਾਰਾਮੁੱਲਾ, ਭੋਗਪੁਰ, ਸਿਰਵਾਲ ਅਤੇ ਬਟਾਲਾ-ਪਠਾਨਕੋਟ ਅਤੇ ਪਠਾਨਕੋਟ ਤੋਂ ਜੋਗਿੰਦਰ ਨਗਰ ਬਲਾਕਾਂ ਨੂੰ ਲਾਭ ਹੋਵੇਗਾ, ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਪੈਂਡਿੰਗ ਮੰਗ ਪੂਰੀ ਹੋਵੇਗੀ ਅਤੇ ਭਾਰਤ ਦੇ ਹੋਰ ਹਿੱਸਿਆਂ ਨਾਲ ਸੰਪਰਕ ਸੁਧਰੇਗਾ। ਬਿਆਨ ਅਨੁਸਾਰ ਇਸ ਨਾਲ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ, ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਖਿੱਤੇ ’ਚ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।

ਸਿੱਧੀ ਰੇਲ ਸੇਵਾ ਦਾ ਜੰਮੂ ’ਤੇ ਨਕਾਰਾਤਮਕ ਅਸਰ ਨਹੀਂ ਪਵੇਗਾ: ਉਮਰ

ਜੰਮੂ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਸ਼ਮੀਰ ਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਾਲੇ ਸਿੱਧੀ ਰੇਲ ਸੇਵਾ ਸ਼ੁਰੂ ਹੋਣ ਨਾਲ ਜੰਮੂ ’ਤੇ ਪੈਣ ਵਾਲੇ ਕਿਸੇ ਵੀ ਨਕਾਰਾਤਮਕ ਪ੍ਰਭਾਵ ਦੇ ਖਦਸ਼ਿਆਂ ਨੂੰ ਦੂਰ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਯਕੀਨੀ ਬਣਾਏਗੀ ਕਿ ਲੰਮੇ ਸਮੇਂ ਤੋਂ ਪੈਂਡਿੰਗ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਖਿੱਤੇ ਨੂੰ ਪੂਰਾ ਲਾਭ ਮਿਲੇ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਜੰਮੂ ਰੇਲਵੇ ਡਿਵੀਜ਼ਨ ਦੇ ਆਨਲਾਈਨ ਉਦਘਾਟਨ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਦੋ ਦਿਨ ਪਹਿਲਾਂ ਮੀਡੀਆ ਰਾਹੀਂ ਸਾਨੂੰ ਇਹ ਚੰਗੀ ਖ਼ਬਰ ਮਿਲੀ ਕਿ ਅਜ਼ਮਾਇਸ਼ੀ ਰੇਲ ਗੱਡੀ ਸ੍ਰੀਨਗਰ ਤੋਂ ਕਟੜਾ ਪੁੱਜ ਗਈ ਹੈ। ਉਮੀਦ ਹੈ ਕਿ ਬਹੁਤ ਜਲਦੀ ਹੀ ਪ੍ਰਧਾਨ ਮੰਤਰੀ ਇਸ ਬਲਾਕ ਦਾ ਉਦਘਾਟਨ ਕਰਨਗੇ ਜਿਸ ਨਾਲ ਰੇਲਵੇ ਲਾਈਨ ਪੂਰੀ ਹੋ ਜਾਵੇਗੀ ਅਤੇ ਖੇਤਰ ਦੇ ਲੋਕਾਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ।’ -ਪੀਟੀਆਈ

Advertisement

Advertisement